ਅਫ਼ਗ਼ਾਨਿਸਤਾਨ ਤੋਂ 30 ਸਿੱਖਾਂ ਦਾ ਜੱਥਾ ਭਾਰਤ ਪੁੱਜਿਆ

ਅਫ਼ਗ਼ਾਨਿਸਤਾਨ ਤੋਂ 30 ਸਿੱਖਾਂ ਦਾ ਜੱਥਾ ਭਾਰਤ ਪੁੱਜਿਆ
ਨਵੀਂ ਦਿੱਲੀ-ਤਾਲਿਬਾਨ ਸ਼ਾਸਤ ਅਫ਼ਗ਼ਾਨਿਸਤਾਨ ਵਿਚ ਘੱਟਗਿਣਤੀਆਂ ’ਤੇ ਵਧ ਰਹੇ ਜ਼ੁਲਮ ਦੇ ਮੱਦੇਨਜ਼ਰ 30 ਅਫ਼ਗ਼ਾਨ ਸਿੱਖਾਂ ਦਾ ਜੱਥਾ ਅੱਜ ਕਾਬੁਲ ਤੋਂ ਦਿੱਲੀ ਪਹੁੰਚਿਆ। ਇਹ ਅਫਗਾਨ ਨਾਗਰਿਕ ਹਵਾਈ ਜਹਾਜ਼ ਰਾਹੀ ਭਾਰਤ ਪੁੱਜੇ। ਇੰਡੀਅਨ ਵਰਲਡ ਫੋਰਮ ਦੇ ਪ੍ਰਧਾਨ ਪੁਨੀਤ ਸਿੰਘ ਚੰਡੋਕ ਨੇ ਦੱਸਿਆ ਕਿ ਅਫ਼ਗ਼ਾਨਿਸਤਾਨ ਵਿੱਚ ਹਾਲੇ ਵੀ 110 ਸਿੱਖ ਰਹਿ ਗਏ ਹਨ, ਜਦਕਿ 61 ਈ-ਵੀਜ਼ਾ ਅਰਜ਼ੀਆਂ ਭਾਰਤ ਸਰਕਾਰ ਕੋਲ ਫੈਸਲੇ ਦੀ ਉਡੀਕ ’ਚ ਹਨ।