ਰਾਸ਼ਟਰਮੰਡਲ ਖੇਡਾਂ ’ਚ ਤਮਗਾ ਜਿੱਤਣ ’ਤੇ ਮਾਨ, ਗੁਰਦੀਪ, ਘੋਸ਼ਾਲ ਤੇ ਸ਼ੰਕਰ ਨੂੰ ਮੁਰਮੂ ਵੱਲੋਂ ਵਧਾਈ
ਰਾਸ਼ਟਰਮੰਡਲ ਖੇਡਾਂ ’ਚ ਤਮਗਾ ਜਿੱਤਣ ’ਤੇ ਮਾਨ, ਗੁਰਦੀਪ, ਘੋਸ਼ਾਲ ਤੇ ਸ਼ੰਕਰ ਨੂੰ ਮੁਰਮੂ ਵੱਲੋਂ ਵਧਾਈ
ਨਵੀਂ ਦਿੱਲੀ-ਬਰਮਿੰਘਮ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਲਈ ਤਮਗਾ ਜਿੱਤਣ ਵਾਲਿਆਂ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਵਧਾਈ ਦਿੱਤੀ। ਰਾਸ਼ਟਰਪਤੀ ਨੇ ਅੱਜ ਜੂਡੋਕਾ ਤੁਲਿਕਾ ਮਾਨ, ਵੇਟਲਿਫਟਰ ਗੁਰਦੀਪ ਸਿੰਘ, ਸਕੁਐਸ਼ ਖਿਡਾਰੀ ਸੌਰਵ ਘੋਸ਼ਾਲ ਅਤੇ ਹਾਈ ਜੰਪਰ ਤੇਜਸਵਿਨ ਸ਼ੰਕਰ ਨੂੰ ਵਧਾਈ ਦਿੱਤੀ। ਤੁਲਿਕਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਪਰ ਔਰਤਾਂ ਦੇ 78 ਕਿਲੋਗ੍ਰਾਮ ਫਾਈਨਲ ਵਿੱਚ ਸਕਾਟਲੈਂਡ ਦੀ ਸਾਰਾਹ ਐਡਲਿੰਗਟਨ ਤੋਂ ਹਾਰ ਗਈ। ਗੁਰਦੀਪ ਨੇ ਪੁਰਸ਼ਾਂ ਦੇ 109 ਕਿਲੋ ਭਾਰ ਵਰਗ ਵਿੱਚ ਕੁੱਲ 390 ਕਿਲੋ ਭਾਰ ਚੁੱਕ ਕੇ ਕਾਂਸੀ ਦਾ ਤਗ਼ਮਾ ਜਿੱਤਿਆ।
ਹੈਵੀਵੇਟ ਵਰਗ ਵਿੱਚ ਇਹ ਭਾਰਤ ਦਾ ਪਹਿਲਾ ਤਮਗਾ ਹੈ। ਸੌਰਵ ਘੋਸ਼ਾਲ ਨੇ ਸਕੁਐਸ਼ ਦੇ ਪੁਰਸ਼ ਸਿੰਗਲਜ਼ 'ਚ ਦੇਸ਼ ਦਾ ਪਹਿਲਾ ਤਮਗਾ ਜਿੱਤਿਆ। ਉੱਚੀ ਛਾਲ 'ਚ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ ਤੇਜਸਵਿਨ ਸ਼ੰਕਰ ਨੇ ਬੁੱਧਵਾਰ ਨੂੰ ਇਸ ਈਵੈਂਟ 'ਚ ਕਾਂਸੀ ਦਾ ਤਗਮਾ ਜਿੱਤਿਆ।