30 ਸਿੱਖਾਂ ਦਾ ਇਕ ਹੋਰ ਜਥਾ ਅਫ਼ਗਾਨਿਸਤਾਨ ਤੋਂ ਭਾਰਤ ਪੁੱਜਾ

30 ਸਿੱਖਾਂ ਦਾ ਇਕ ਹੋਰ ਜਥਾ ਅਫ਼ਗਾਨਿਸਤਾਨ ਤੋਂ ਭਾਰਤ ਪੁੱਜਾ

 30 ਸਿੱਖਾਂ ਦਾ ਇਕ ਹੋਰ ਜਥਾ ਅਫ਼ਗਾਨਿਸਤਾਨ ਤੋਂ ਭਾਰਤ ਪੁੱਜਾ
ਨਵੀਂ ਦਿੱਲੀ-ਅਫਗਾਨਿਸਤਾਨ 'ਚ ਘੱਟ-ਗਿਣਤੀ ਭਾਈਚਾਰਿਆਂ ਦੇ ਲੋਕਾਂ 'ਤੇ ਲਗਾਤਾਰ ਹੋ ਰਹੇ ਹਮਲਿਆਂ ਦੇ ਮੱਦੇਨਜ਼ਰ ਵੱਡੀ ਗਿਣਤੀ 'ਚ ਹਿੰਦੂ-ਸਿੱਖ ਭਾਈਚਾਰੇ ਦੇ ਲੋਕ ਹਿਜ਼ਰਤ ਕਰਕੇ ਭਾਰਤ ਆ ਚੁੱਕੇ ਹਨ | ਇਸ ਦੌਰਾਨ ਅੱਜ 30 ਸਿੱਖਾਂ ਦਾ ਜੱਥਾ ਕਾਬੁਲ ਤੋਂ ਵਿਸ਼ੇਸ਼ ਜਹਾਜ ਦੁਆਰਾ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਪੁੱਜਾ, ਜਿਸ 'ਚ ਬੀਬੀਆਂ ਤੇ 2 ਬੱਚੇ ਵੀ ਸ਼ਾਮਿਲ ਹਨ | ਇਨ੍ਹਾਂ ਅਫਗਾਨੀ ਸਿੱਖਾਂ ਨੇ ਦਿੱਲੀ ਪੁੱਜਣ 'ਤੇ ਭਾਰਤ ਸਰਕਾਰ, ਸ਼੍ਰੋਮਣੀ ਕਮੇਟੀ ਤੇ ਹੋਰ ਸੰਸਥਾਵਾਂ ਦਾ ਧੰਨਵਾਦ ਕੀਤਾ | ਉਨ੍ਹਾਂ ਦੱਸਿਆ ਕਿ ਅਫਗਾਨਿਸਤਾਨ 'ਚ ਸਿੱਖਾਂ ਤੇ ਉਨ੍ਹਾਂ ਦੇ ਧਾਰਮਿਕ ਅਸਥਾਨਾਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਭਾਰਤ ਸਰਕਾਰ ਨੂੰ ਉਨ੍ਹਾਂ ਦੇ ਉਥੇ ਫਸੇ ਹੋਰ ਰਿਸ਼ਤੇਦਾਰਾਂ ਤੇ ਜਾਣਕਾਰਾਂ ਨੂੰ ਵੀ ਛੇਤੀ ਤੋਂ ਛੇਤੀ ਭਾਰਤ ਲਿਆਉਣ ਦੀ ਅਪੀਲ ਕੀਤੀ ਹੈ | ਸਿੱਖਾਂ ਦੇ ਜੱਥੇ ਦਾ ਹਵਾਈ ਅੱਡੇ 'ਤੇ ਪੁੱਜਣ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਵਾਗਤ ਕੀਤਾ ਗਿਆ | ਸ਼੍ਰੋਮਣੀ ਕਮੇਟੀ ਅਧੀਨ ਦਿੱਲੀ ਸਿੱਖ ਮਿਸ਼ਨ ਦੇ ਇੰਚਾਰਜ ਭਾਈ ਸੁਰਿੰਦਰਪਾਲ ਸਿੰਘ ਸਮਾਣਾ ਨੇ ਦੱਸਿਆ ਅਫਗਾਨ ਤੋਂ ਨਿੱਜੀ ਜਹਾਜ ਰਾਹੀਂ ਭਾਰਤ ਪੁੱਜਣ ਤੋਂ ਬਾਅਦ ਸਾਰੇ ਲੋਕ ਬਹੁਤ ਭਾਵੁਕ ਹੋ ਗਏ ਸਨ | ਇਨ੍ਹਾਂ ਸਭ ਨੂੰ ਪੱਛਮੀ ਦਿੱਲੀ ਦੇ ਮਹਾਂਵੀਰ ਨਗਰ ਸਥਿਤ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਵਿਖੇ ਲਿਜਾਇਆ ਗਿਆ | ਅਫਗਾਨਿਸਤਾਨ 'ਚ ਹੁਣ ਕਰੀਬ 110 ਹਿੰਦੂ ਤੇ ਸਿੱਖ ਹੀ ਰਹਿ ਗਏ ਹਨ, ਜਿਨ੍ਹਾਂ 'ਚੋਂ 61 ਲੋਕਾਂ ਦਾ ਈ-ਵੀਜ਼ਾ ਲੰਬਿਤ ਹੈ |

Radio Mirchi