ਗ਼ੈਰਕਾਨੂੰਨੀ ਫੰਡਿੰਗ ਮਾਮਲਾ: ਇਮਰਾਨ ਖਾਨ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ ਐੱਫਆਈਏ

ਗ਼ੈਰਕਾਨੂੰਨੀ ਫੰਡਿੰਗ ਮਾਮਲਾ: ਇਮਰਾਨ ਖਾਨ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ ਐੱਫਆਈਏ

ਗ਼ੈਰਕਾਨੂੰਨੀ ਫੰਡਿੰਗ ਮਾਮਲਾ: ਇਮਰਾਨ ਖਾਨ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ ਐੱਫਆਈਏ
ਇਸਲਾਮਾਬਾਦ-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਦੇਸ਼ ਦੀ ਸਰਵਉੱਚ ਜਾਂਚ ਏਜੰਸੀ ਦੇ ਸਾਹਮਣੇ ਪੇਸ਼ ਨਾ ਹੋਣ ਤੇ ਗ਼ੈਰਕਾਨੂੰਨੀ ਫੰਡਿੰਗ ਮਾਮਲੇ ਵਿੱਚ ਏਜੰਸੀ ਦੇ ਨੋਟਿਸਾਂ ਦਾ ਜੁਆਬ ਨਾ ਦੇਣ ਦੇ ਸਬੰਧ ’ਚ ਐੱਫਆਈਏ ਵੱਲੋਂ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਮੀਡੀਆ ਰਿਪੋਰਟ ਮੁਤਾਬਕ ਐੱਫਆਈਏ ਨੇ ਸ਼ੁੱਕਰਵਾਰ ਨੂੰ ਸ੍ਰੀ ਖਾਨ ਨੂੰ ਦੂਜੀ ਵਾਰ ਨੋਟਿਸ ਭੇਜਿਆ ਸੀ। ਪਾਕਿਸਤਾਨੀ ਅਖ਼ਬਾਰ ‘ਦਿ ਨਿਊਜ਼’ ਦੀ ਖ਼ਬਰ ਮੁਤਾਬਕ ਫੈੱਡਰਲ ਜਾਂਚ ਏਜੰਸੀ (ਐੱਫਆਈਏ) ਨੇ ਪਿਛਲੇ ਬੁੱਧਵਾਰ ਨੂੰ ਇਮਰਾਨ ਖਾਨ ਨੂੰ ਨੋਟਿਸ ਭੇਜਿਆ ਸੀ ਪਰ ਉਨ੍ਹਾਂ ਜਾਂਚ ਏਜੰਸੀ ਦੀ ਟੀਮ ਸਾਹਮਣੇ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਖ਼ਬਰ ਵਿੱਚ ਐੱਫਆਈਏ ਦੇ ਉੱਚ ਪੱਧਰੀ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਮਰਾਨ ਖਾਨ ਨੂੰ ਗ੍ਰਿਫ਼ਤਾਰ ਕਰਨ ਦਾ ਆਖ਼ਰੀ ਫ਼ੈਸਲਾ ਤਿੰਨ ਨੋਟਿਸ ਜਾਰੀ ਕਰਨ ਮਗਰੋਂ ਲਿਆ ਜਾ ਸਕਦਾ ਹੈ। ਖ਼ਬਰ ’ਚ ਕਿਹਾ ਗਿਆ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਦੀ ਪਾਰਟੀ ਨਾਲ ਸਬੰਧਤ ਪੰਜ ਕੰਪਨੀਆਂ ਦਾ ਪਤਾ ਲੱਗਿਆ ਹੈ ਜੋ ਅਮਰੀਕਾ, ਆਸਟਰੇਲੀਆ, ਕੈਨੇਡਾ, ਯੂਕੇ ਤੇ ਬੈਲਜੀਅਮ ਵਿੱਚ ਕੰਮ ਕਰ ਰਹੀਆਂ  ਹਨ ਤੇ ਇਨ੍ਹਾਂ ਬਾਰੇ ਪਾਕਿਸਤਾਨ ਦੇ  ਚੋਣ ਕਮਿਸ਼ਨ ਨੂੰ ਸੌਂਪੀਆਂ ਗਈਆਂ ਰਿਪੋਰਟਾਂ ਵਿੱਚ ਕੋਈ ਜ਼ਿਕਰ ਨਹੀਂ ਕੀਤਾ ਗਿਆ ਸੀ। 

Radio Mirchi