ਟੈਕਸਸ ’ਚ ਭਾਰਤੀ ਮੂਲ ਦੀਆਂ ਔਰਤਾਂ ’ਤੇ ਨਸਲੀ ਹਮਲਾ

ਟੈਕਸਸ ’ਚ ਭਾਰਤੀ ਮੂਲ ਦੀਆਂ ਔਰਤਾਂ ’ਤੇ ਨਸਲੀ ਹਮਲਾ

ਟੈਕਸਸ ’ਚ ਭਾਰਤੀ ਮੂਲ ਦੀਆਂ ਔਰਤਾਂ ’ਤੇ ਨਸਲੀ ਹਮਲਾ
ਵਾਸ਼ਿੰਗਟਨ:ਅਮਰੀਕਾ ਦੇ ਸੂਬੇ ਟੈਕਸਸ ਵਿਚ ਚਾਰ ਭਾਰਤੀ-ਅਮਰੀਕੀ ਔਰਤਾਂ ਨੂੰ ਨਸਲੀ ਨਫ਼ਰਤ ਦਾ ਸਾਹਮਣਾ ਕਰਨਾ ਪਿਆ ਹੈ। ਇਕ ਮੈਕਸੀਕਨ-ਅਮਰੀਕੀ ਮਹਿਲਾ ਨੇ ਉਨ੍ਹਾਂ ਨੂੰ ਧੱਕੇ ਵੀ ਮਾਰੇ। ਉਸ ਨੇ ਭਾਰਤੀ-ਅਮਰੀਕੀ ਮਹਿਲਾਵਾਂ ’ਤੇ ਨਸਲੀ ਟਿੱਪਣੀਆਂ ਕੀਤੀਆਂ। ਮੈਕਸੀਕਨ ਮੂਲ ਦੀ ਔਰਤ ਨੇ ਕਿਹਾ ਕਿ ‘ਉਹ (ਭਾਰਤੀ-ਅਮਰੀਕੀ) ਅਮਰੀਕਾ ਨੂੰ ਖ਼ਤਮ ਰਹੇ ਹਨ ਅਤੇ ਉਨ੍ਹਾਂ ਨੂੰ ਭਾਰਤ ਵਾਪਸ ਚਲੇ ਜਾਣਾ ਚਾਹੀਦਾ ਹੈ’। ਇਹ ਘਟਨਾ ਬੁੱਧਵਾਰ ਰਾਤ ਡੱਲਸ ਦੀ ਪਾਰਕਿੰਗ ਵਿਚ ਵਾਪਰੀ। ਪੁਲੀਸ ਨੇ ਨਸਲੀ ਟਿੱਪਣੀਆਂ ਕਰਨ ਵਾਲੀ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵਾਇਰਲ ਵੀਡੀਓ ਵਿਚ ਉਹ ਖ਼ੁਦ ਨੂੰ ‘ਮੈਕਸੀਕਨ-ਅਮੈਰੀਕਨ’ ਦੱਸ ਰਹੀ ਹੈ ਤੇ ਉਸ ਨੇ ਭਾਰਤੀ-ਅਮਰੀਕੀ ਔਰਤਾਂ ਉਤੇ ਹਮਲਾ ਕਰਨ ਦੀ ਕੋਸ਼ਿਸ਼ ਵੀ ਕੀਤੀ। 

Radio Mirchi