ਭਾਰਤ ਨੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ
ਭਾਰਤ ਨੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ
ਦੁਬਈ-ਏਸ਼ੀਆ ਕੱਪ ਦੇ ਇਕ ਰੋਮਾਂਚਕ ਮੁਕਾਬਲੇ ਵਿੱਚ ਭਾਰਤ ਨੇ ਅੱਜ ਇਥੇ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਨੇ ਪਾਕਿਸਤਾਨ ਵੱਲੋਂ ਦਿੱਤੇ 148 ਦੌੜਾਂ ਦੇ ਜੇਤੂ ਟੀਚੇ ਨੂੰ 19.4 ਗੇਂਦਾਂ ਵਿੱਚ ਪੂਰਾ ਕਰ ਲਿਆ। ਭਾਰਤ ਲਈ ਹਾਰਦਿਕ ਪਾਂਡਿਆ ਨੇ ਨਾਬਾਦ 33 ਦੌੜਾਂ ਬਣਾਈਆਂ। ਭਾਰਤ ਦੀ ਜਿੱਤ ਵਿੱਚ ਰਵਿੰਦਰ ਜਡੇਜਾ(35) ਤੇ ਵਿਰਾਟ ਕੋਹਲੀ(35) ਦਾ ਅਹਿਮ ਯੋਗਦਾਨ ਰਿਹਾ। ਇਸ ਤੋਂ ਪਹਿਲਾਂ ਭਾਰਤੀ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ 26 ਦੌੜਾਂ ਬਦਲੇ ਪਾਕਿਸਤਾਨ ਦੀਆਂ 4 ਵਿਕਟਾਂ ਤੇ ਹਾਰਦਿਕ ਪਾਂਡਿਆ ਨੇ 25 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਪਾਕਿਸਤਾਨ ਲਈ ਮੁਹੰਮਦ ਰਿਜ਼ਵਾਨ ਨੇ ਸਭ ਤੋਂ ਵਧ 43 ਦੌੜਾਂ ਬਣਾਈਆਂ। ਭਾਰਤ ਦਾ ਅਗਲਾ ਮੁਕਾਬਲਾ ਹਾਂਗ ਕਾਂਗ ਨਾਲ 31 ਅਗਸਤ ਨੂੰ ਹੋਵੇਗਾ।