ਫਿਨਲੈਂਡ ਨੇ ਰੂਸੀ ਸੈਲਾਨੀਆਂ ਦੀ ਆਮਦ ’ਤੇ ਪਾਬੰਦੀ ਲਗਾਈ

ਫਿਨਲੈਂਡ ਨੇ ਰੂਸੀ ਸੈਲਾਨੀਆਂ ਦੀ ਆਮਦ ’ਤੇ ਪਾਬੰਦੀ ਲਗਾਈ
ਹੇਲਸਿੰਕੀ-ਫਿਨਲੈਂਡ ਸਰਕਾਰ ਨੇ ਕਿਹਾ ਹੈ ਕਿ ਰੂਸ ਤੋਂ ਆਉਣ ਵਾਲੇ ਸੈਲਾਨੀਆਂ ’ਤੇ ਉਹ ਪਾਬੰਦੀ ਲਗਾਏਗਾ। ਵਿਦੇਸ਼ ਮੰਤਰੀ ਪਿੱਕਾ ਹਾਵਿਸਤੋ ਨੇ ਨਿਊਜ਼ ਕਾਨਫਰੰਸ ਦੌਰਾਨ ਕਿਹਾ ਕਿ ਰੂਸੀ ਨਾਗਰਿਕਾਂ ਨੂੰ ਫਿਨਲੈਂਡ ’ਚ ਸੈਰ ਸਪਾਟੇ ਲਈ ਆਉਣ ਤੋਂ ਪੂਰੀ ਤਰ੍ਹਾਂ ਨਾਲ ਰੋਕਣ ਲਈ ਇਹ ਫ਼ੈਸਲਾ ਲਿਆ ਗਿਆ ਹੈ। ਸਰਕਾਰ ਨੇ ਕਿਹਾ ਕਿ ਫਿਨਲੈਂਡ ’ਚ ਰੂਸੀ ਸੈਲਾਨੀਆਂ ਦੀ ਲਗਾਤਾਰ ਆਮਦ ਨਾਲ ਮੁਲਕ ਦੇ ਕੌਮਾਂਤਰੀ ਸਬੰਧ ਵਿਗੜ ਰਹੇ ਹਨ। ਇਸ ਤੋਂ ਪਹਿਲਾਂ ਫਿਨਲੈਂਡ ਨੇ ਪਹਿਲੀ ਸਤੰਬਰ ਨੂੰ ਰੂਸੀ ਨਾਗਰਿਕਾਂ ਨੂੰ ਜਾਰੀ ਵੀਜ਼ੇ ਘਟਾ ਦਿੱਤੇ ਸਨ। ਫਿਨਲੈਂਡ ਦੇ ਇਸ ਕਦਮ ਨੂੰ ਯੂਕਰੇਨ ਨਾਲ ਇਕਜੁੱਟਤਾ ਦੇ ਪ੍ਰਗਟਾਵੇ ਵਜੋਂ ਦੇਖਿਆ ਜਾ ਰਿਹਾ ਹੈ।