ਭਾਰਤ ਸਾਰੇ ਗੁਆਂਢੀ ਮੁਲਕਾਂ ਨਾਲ ਸੁਖਾਵੇਂ ਸਬੰਧ ਰੱਖਣ ਦਾ ਚਾਹਵਾਨ: ਲੇਖੀ

ਭਾਰਤ ਸਾਰੇ ਗੁਆਂਢੀ ਮੁਲਕਾਂ ਨਾਲ ਸੁਖਾਵੇਂ ਸਬੰਧ ਰੱਖਣ ਦਾ ਚਾਹਵਾਨ: ਲੇਖੀ
ਅਸਤਾਨਾ-ਭਾਰਤ ਨੇ ਅੱਜ ਕਿਹਾ ਕਿ ਉਹ ਪਾਕਿਸਤਾਨ ਸਣੇ ਆਪਣੇ ਸਾਰੇ ਗੁਆਂਢੀ ਮੁਲਕਾਂ ਨਾਲ ਸੁਖਾਵੇਂ ਸਬੰਧ ਰੱਖਣ ਦਾ ਚਾਹਵਾਨ ਹੈ। ਭਾਰਤ ਨੇ ਪਾਕਿਸਤਾਨ ਨੂੰ ਉਸ ਦੇ ਕੰਟਰੋਲ ਵਾਲੇ ਕਿਸੇ ਵੀ ਖੇਤਰ ਨੂੰ ਸਰਹੱਦ ਪਾਰ ਅਤਿਵਾਦ ਫੈਲਾਉਣ ਲਈ ਇਸਤੇਮਾਲ ਕਰਨ ਦੀ ਮਨਜ਼ੂਰੀ ਨਾ ਦੇਣ ਵਰਗੀਆਂ ਭਰੋਸੇਯੋਗ, ਪ੍ਰਮਾਣਿਤ ਅਤੇ ਨਾ ਬਦਲਣਯੋਗ ਕਾਰਵਾਈਆਂ ਕਰਨ ਸਣੇ ਇਕ ਅਨੁਕੂਲ ਮਾਹੌਲ ਸਿਰਜਣ ਦਾ ਮਸ਼ਵਰਾ ਦਿੱਤਾ।