ਮਾਨਸਾ: ਮੁੱਖ ਮੰਤਰੀ ਭਗਵੰਤ ਮਾਨ ਅਦਾਲਤ ’ਚ ਪੇਸ਼, ਅਗਲੀ ਪੇਸ਼ੀ 5 ਦਸੰਬਰ ਨੂੰ

ਮਾਨਸਾ: ਮੁੱਖ ਮੰਤਰੀ ਭਗਵੰਤ ਮਾਨ ਅਦਾਲਤ ’ਚ ਪੇਸ਼, ਅਗਲੀ ਪੇਸ਼ੀ 5 ਦਸੰਬਰ ਨੂੰ
ਮਾਨਸਾ-ਮੁੱਖ ਮੰਤਰੀ ਭਗਵੰਤ ਮਾਨ ਅੱਜ ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਵਲੋਂ ਪਾਏ ਮਾਣਹਾਨੀ ਕੇਸ ਦੇ ਮਾਮਲੇ ਵਿਚ ਇਥੋਂ ਦੀ ਇੱਕ ਅਦਾਲਤ ਵਿੱਚ ਪੇਸ਼ ਹੋਏ। ਜ਼ਮਾਨਤ ਹੋਣ ਤੋਂ ਬਾਅਦ ਅਦਾਲਤ ਨੇ 5 ਦਸੰਬਰ ਦੀ ਮੁੜ ਪੇਸ਼ੀ ਪਾਈ ਗਈ ਹੈ। ਉਨ੍ਹਾਂ ਵਲੋਂ ਐਡਵੋਕੇਟ ਨਵਦੀਪ ਸ਼ਰਮਾ ਅਤੇ ਹਰਪ੍ਰੀਤ ਸਿੰਘ ਪੇਸ਼ ਹੋਏ ਤੇ ਜ਼ਮਾਨਤ ਗੁਰਜੰਟ ਸਿੰਘ ਪਿੰਡ ਬਣਾਂਵਲਾ ਵਲੋਂ ਦਿੱਤੀ ਗਈ। ਗਵਾਹ ਵੱਜੋਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਪੇਸ਼ ਹੋਏ। ਮੁੱਖ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਾਜਨੀਤੀ ਖੇਤਰ ਵਿਚ ਜਿਹੜੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਪਿਛੋਂ ਆਪਣੇ ਵੋਟਰਾਂ ਨੂੰ ਬਿਨਾਂ ਦੱਸੇ ਦੂਜੀ ਸਿਆਸੀ ਧਿਰ ਵਿਚ ਸ਼ਾਮਲ ਹੋ ਜਾਂਦੇ ਹਨ, ਉਨ੍ਹਾਂ ਉਪਰ ਵੀ ਲੋਕਾਂ ਵਲੋਂ ਮਾਣਹਾਨੀ ਦਾ ਅਦਾਲਤੀ ਕੇਸ ਦਰਜ ਕਰਨਾ ਬਣਦਾ ਹੈ। ਮਾਣਹਾਨੀ ਦੇ ਕੇਸ ਹੀ ਹੁਣ ਸਭ ਤੋਂ ਵੱਧ ਸੱਚੇ ਸੁੱਚੇ ਆਦਮੀ ਉਪਰ ਹੋਣ ਲੱਗੇ ਹਨ।