ਨਿਊਜ਼ੀਲੈਂਡ ’ਚ ਗਾਵਾਂ ਦੇ ਡਕਾਰ ’ਤੇ ਟੈਕਸ ਲਾਉਣ ਦੀ ਤਜਵੀਜ਼ ਖ਼ਿਲਾਫ਼ ਕਿਸਾਨ ਸੜਕਾਂ ’ਤੇ

ਨਿਊਜ਼ੀਲੈਂਡ ’ਚ ਗਾਵਾਂ ਦੇ ਡਕਾਰ ’ਤੇ ਟੈਕਸ ਲਾਉਣ ਦੀ ਤਜਵੀਜ਼ ਖ਼ਿਲਾਫ਼ ਕਿਸਾਨ ਸੜਕਾਂ ’ਤੇ
ਵੈਲਿੰਗਟਨ-ਨਿਊਜ਼ੀਲੈਂਡ ਦੇ ਕਿਸਾਨ ਗਾਵਾਂ ਦੀ ਡਕਾਰ ਅਤੇ ਹੋਰ ਗ੍ਰੀਨ ਹਾਊਸ ਗੈਸਾਂ ਦੇ ਨਿਕਾਸ 'ਤੇ ਟੈਕਸ ਲਾਉਣ ਦੀ ਸਰਕਾਰ ਦੀ ਯੋਜਨਾ ਦੇ ਵਿਰੋਧ ਵਿਚ ਸੜਕਾਂ 'ਤੇ ਉਤਰ ਆਏ। ਹਾਲਾਂਕਿ ਇਸ ਦੌਰਾਨ ਕੱਢੀਆਂ ਰੈਲੀਆਂ ਓਨੀਆਂ ਵੱਡੀਆਂ ਨਹੀਂ ਸਨ ਜਿੰਨੀ ਉਮੀਦ ਸੀ। 'ਗ੍ਰਾਊਂਡਸਵੈੱਲ ਨਿਊਜ਼ੀਲੈਂਡ' ਗਰੁੱਪ ਦੇ ਸਹਿਯੋਗ ਨਾਲ ਦੇਸ਼ ਭਰ ਦੇ ਕਸਬਿਆਂ ਅਤੇ ਸ਼ਹਿਰਾਂ ਵਿਚ 50 ਤੋਂ ਵੱਧ ਥਾਵਾਂ 'ਤੇ ਮੁਜ਼ਾਹਰੇ ਕੀਤੇ ਗਏ। ਪਿਛਲੇ ਹਫ਼ਤੇ ਸਰਕਾਰ ਨੇ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਲਈ ਆਪਣੀ ਯੋਜਨਾ ਦੇ ਹਿੱਸੇ ਵਜੋਂ ਨਵੇਂ ਖੇਤੀਬਾੜੀ ਟੈਕਸ ਦਾ ਪ੍ਰਸਤਾਵ ਰੱਖਿਆ ਸੀ। ਇਸ ਵਿੱਚ ਗੋਹੇ 'ਤੇ ਟੈਕਸ ਲਾਉਣ ਦੀ ਯੋਜਨਾ ਵੀ ਸ਼ਾਮਲ ਹੈ। ਗਾਵਾਂ ਦੇ ਡਕਾਰ ਮਾਰਨ ਨਾਲ ਮੀਥੇਨ ਗੈਸ ਨਿਕਲਦੀ ਹੈ, ਜਿਸ ਨਾਲ ਪ੍ਰਦੂਸ਼ਣ ਫੈਲਦਾ ਹੈ। ਨਿਊਜ਼ੀਲੈਂਡ ਵਿੱਚ ਜ਼ਿਆਦਾਤਰ ਲੋਕ ਖੇਤੀਬਾੜੀ ਨਾਲ ਜੁੜੇ ਹੋਏ ਹਨ।