ਰੂਸ ਖਿਲਾਫ਼ ਯੂਕਰੇਨ ਦੀ ਮਦਦ ਜਾਰੀ ਰੱਖਾਂਗੇ: ਸੂਨਕ

ਰੂਸ ਖਿਲਾਫ਼ ਯੂਕਰੇਨ ਦੀ ਮਦਦ ਜਾਰੀ ਰੱਖਾਂਗੇ: ਸੂਨਕ
ਲੰਡਨ:ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਯੂਕਰੇਨੀ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੂੰ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰੂਸ ਵੱਲੋਂ ਵਿੱਢੀ ਜੰਗ ਵਿੱਚ ਯੂਕਰੇਨ ਨੂੰ ਮਦਦ ਜਾਰੀ ਰੱਖਾਂਗੇ। ਸੂਨਕ ਨੇ ਅਹੁਦਾ ਸੰਭਾਲਣ ਮਗਰੋਂ ਯੂਕਰੇਨੀ ਸਦਰ ਨਾਲ ਫੋਨ ’ਤੇ ਕੀਤੀ ਗੱਲਬਾਤ ਦੌਰਾਨ ਕਿਹਾ, ‘‘ਉਨ੍ਹਾਂ ਦੀ ਅਗਵਾਈ ਵਿੱਚ ਯੂਨਾਈਟਿਡ ਕਿੰਗਡਮ (ਯੂਕੇ) ਵੱਲੋਂ ਯੂਕਰੇਨ ਨੂੰ ਦਿੱਤੀ ਜਾਣ ਵਾਲੀ ਹਮਾਇਤ ਪਹਿਲਾਂ ਵਾਂਗ ਜਾਰੀ ਰਹੇਗੀ। ਯੂਕਰੇਨ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹਨ ਦੀ ਗੱਲ ਹੈ ਤਾਂ ਰਾਸ਼ਟਰਪਤੀ ਜ਼ੇਲੈਂਸਕੀ ਉਨ੍ਹਾਂ ਦੀ ਸਰਕਾਰ ’ਤੇ ਭਰੋਸਾ ਕਰ ਸਕਦੇ ਹਨ।’’ ਸੂਨਕ ਨੇ ਆਸ ਜਤਾਈ ਕਿ ਉਹ ਜਲਦੀ ਹੀ ਮਿਲਣਗੇ। -ਏਜੰਸੀ