ਸ਼ਰੀਫ ਅਗਲੇ ਹਫਤੇ ਚੀਨ ਵਿੱਚ ਸ਼ੀ ਨਾਲ ਕਰਨਗੇ ਮੁਲਾਕਾਤ

ਸ਼ਰੀਫ ਅਗਲੇ ਹਫਤੇ ਚੀਨ ਵਿੱਚ ਸ਼ੀ ਨਾਲ ਕਰਨਗੇ ਮੁਲਾਕਾਤ

ਸ਼ਰੀਫ ਅਗਲੇ ਹਫਤੇ ਚੀਨ ਵਿੱਚ ਸ਼ੀ ਨਾਲ ਕਰਨਗੇ ਮੁਲਾਕਾਤ
ਇਸਲਾਮਾਬਾਦ-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਗਲੇ ਹਫਤੇ ਦੋ ਰੋਜ਼ਾ ਚੀਨ ਦੌਰੇ ’ਤੇ ਜਾਣਗੇ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਇਸ ਦੌਰਾਨ ਉਹ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕਰਨਗੇ ਅਤੇ ਖੇਤਰੀ ਤੇ ਆਲਮੀ ਘਟਨਾਕ੍ਰਮ ਸਮੇਤ ਹੋਰ ਮੁੱਦਿਆਂ ’ਤੇ ਗੱਲਬਾਤ ਕੀਤੀ ਜਾਵੇਗੀ। ਇਸ ਦੌਰਾਨ ਸ਼ਰੀਫ ਰਣਨੀਤਕ ਸਹਿਯੋਗ ਤੇ ਸਾਂਝੇਦਾਰੀ ਦੀ ਸਮੀਖਿਆ ਵੀ ਕਰਨਗੇ। ਚੀਨ ਦੀ ਕਮਿਊਨਿਸਟ ਪਾਰਟੀ ਦੀ ਹਾਲ ਹੀ ਵਿੱਚ ਸਮਾਪਤ ਹੋਈ 20ਵੀਂ ਰਾਸ਼ਟਰੀ ਕਾਨਫਰੰਸ (ਕਾਂਗਰਸ) ਤੋਂ ਬਾਅਦ ਸ਼ਰੀਫ ਚੀਨ ਦਾ ਦੌਰਾ ਕਰਨ ਵਾਲੇ ਪਹਿਲੇ ਵਿਦੇਸ਼ੀ ਆਗੂ ਹੋਣਗੇ। ਸ਼ਰੀਫ ਵੱਲੋਂ ਚੀਨ ਦਾ ਦੌਰਾ ਅਜਿਹੇ ਸਮੇਂ ਕੀਤਾ ਜਾ ਰਿਹਾ ਹੈ ਜਦੋਂ ਆਰਥਿਕ ਸਮੱਸਿਆ ਨਾਲ ਜੂਝ ਰਿਹਾ ਪਾਕਿਸਤਾਨ ਕਰਜ਼ਾ ਚੁਕਾਉਣ ਅਤੇ ਵਪਾਰ ਵਿੱਚ ਪੈ ਰਹੇ ਘਾਟੇ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਸ਼ਰੀਫ ਪਹਿਲੀ ਅਤੇ 2 ਨਵੰਬਰ ਨੂੰ ਚੀਨ ਦਾ ਦੌਰਾ ਕਰਨਗੇ। 

 

Radio Mirchi