ਕੈਨੇਡਾ 2025 ਤੱਕ ਹਰੇਕ ਸਾਲ ਪੰਜ ਲੱਖ ਪਰਵਾਸੀਆਂ ਨੂੰ ਦੇਵੇਗਾ ਦਾਖਲਾ

ਕੈਨੇਡਾ 2025 ਤੱਕ ਹਰੇਕ ਸਾਲ ਪੰਜ ਲੱਖ ਪਰਵਾਸੀਆਂ ਨੂੰ ਦੇਵੇਗਾ ਦਾਖਲਾ
ਵੈਨਕੂਵਰ-ਕੈਨੇਡਾ ਨੇ ਦੇਸ਼ ਵਿੱਚ ਦਾਖਲ ਹੋਣ ਵਾਲੇ ਪਰਵਾਸੀਆਂ ਦੀ ਗਿਣਤੀ ਵਿੱਚ ਵਾਧਾ ਕਰਨ ਲਈ ਇਕ ਨਵੀਂ ਯੋਜਨਾ ਦਾ ਐਲਾਨ ਕੀਤਾ ਹੈ। ਕੈਨੇਡਾ ਕੰਮਕਾਜੀ ਲੋਕਾਂ ਦੀ ਘਾਟ ਦਾ ਸਾਹਮਣਾ ਕਰ ਰਿਹਾ ਹੈ ਅਤੇ ਉਸ ਦਾ ਮਕਸਦ 2025 ਤੱਕ ਹਰ ਵਰ੍ਹੇ ਪੰਜ ਲੱਖ ਪਰਵਾਸੀਆਂ ਨੂੰ ਦੇਸ਼ ਵਿੱਚ ਦਾਖਲਾ ਦੇਣਾ ਹੈ।
ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਮੰਗਲਵਾਰ ਨੂੰ ਇਕ ਨਵੀਂ ਯੋਜਨਾ ਦਾ ਐਲਾਨ ਕੀਤਾ। ਇਸ ਵਿੱਚ ਪਰਿਵਾਰ ਦੇ ਮੈਂਬਰਾਂ ਤੇ ਸ਼ਰਨਾਰਥੀਆਂ, ਲੋੜੀਂੰਦੇ ਕਾਰਜ ਹੁਨਰ ਤੇ ਤਜ਼ਰਬੇਕਾਰ ਵਿਅਕਤੀਆਂ ਦੇ ਨਾਲ-ਨਾਲ ਵਧੇਰੇ ਸਥਾਈ ਨਿਵਾਸੀਆਂ ਨੂੰ ਸਵੀਕਾਰ ਕਰਨ ’ਤੇ ਜ਼ੋਰ ਦਿੱਤਾ ਗਿਆ ਹੈ। ਵਿਰੋਧੀ ਕੰਜ਼ਰਵੇਟਿਵ ਪਾਰਟੀ ਨੇ ਇਸ ਯੋਜਨਾ ਦਾ ਸਵਾਗਤ ਕੀਤਾ ਹੈ। ਫਰੇਜ਼ਰ ਨੇ ਕਿਹਾ, ‘‘ਕੋਈ ਗਲਤੀ ਨਾ ਕਰੋ। ਕੈਨੇਡਾ ਵਿੱਚ ਵਧੇਰੇ ਲੋਕਾਂ ਦੇ ਆਉਣ ਨਾਲ ਅਰਥਵਿਵਸਥਾ ਨੂੰ ਫਾਇਦਾ ਹੋਵੇਗਾ।’’ ਨਵੀਂ ਯੋਜਨਾ ਤਹਿਤ 2023 ਵਿੱਚ 4,65,000 ਲੋਕਾਂ ਨੂੰ ਦੇਸ਼ ਵਿੱਚ ਦਾਖਲਾ ਦਿੱਤਾ ਜਾਵੇਗਾ ਅਤੇ 2025 ਵਿੱਚ ਇਹ ਗਿਣਤੀ ਵਧ ਕੇ ਪੰਜ ਲੱਖ ਹੋ ਜਾਵੇਗੀ। ਇਮੀਗ੍ਰੇਸ਼ਨ ਵਿਭਾਗ ਮੁਤਾਬਕ ਪਿਛਲੇ ਸਾਲ 4,05,000 ਲੋਕਾਂ ਨੂੰ ਸਥਾਈ ਨਿਵਾਸੀ ਵਜੋਂ ਦਾਖਲਾ ਦਿੱਤਾ ਗਿਆ ਸੀ।