ਸੂਨਕ ਨੇ ਸੀਓਪੀ27 ਬਾਰੇ ਫੈਸਲਾ ਬਦਲਿਆ

ਸੂਨਕ ਨੇ ਸੀਓਪੀ27 ਬਾਰੇ ਫੈਸਲਾ ਬਦਲਿਆ

ਸੂਨਕ ਨੇ ਸੀਓਪੀ27 ਬਾਰੇ ਫੈਸਲਾ ਬਦਲਿਆ
ਲੰਡਨ: ਬਰਤਾਨਵੀ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਅੱਜ ਐਲਾਨ ਕੀਤਾ ਹੈ ਕਿ ਉਹ ਅਗਲੇ ਹਫਤੇ ਮਿਸਰ ਵਿੱਚ ਹੋਣ ਵਾਲੇ ਜਲਵਾਯੂ ਸ਼ਿਖਰ ਸੰਮੇਲਨ ਸੀਓਪੀ27 ਵਿੱਚ ਹਿੱਸਾ ਲੈਣਗੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕਿਹਾ ਸੀ ਕਿ ਬਰਤਾਨੀਆ ਵਿੱਚ ਆਰਥਿਕ ਸੰਕਟ ਅਤੇ ਹੋਰ ਘਰੇਲੂ ਮੁੱਦਿਆਂ ’ਤੇ ਧਿਆਨ ਕੇਂਦਰਿਤ ਕਰਨ ਲਈ ਸ਼ਰਮ ਅਲ-ਸ਼ੇਖ ਵਿੱਚ ਹੋਣ ਵਾਲੀ ਮੀਟਿੰਗ ਵਿੱਚ ਉਹ ਹਿੱਸਾ ਨਹੀਂ ਲੈਣਗੇ।
ਸੂਨਕ ਨੇ ਜਲਵਾਯੂ ਕਾਰਕੁਨਾਂ ਅਤੇ ਉਨ੍ਹਾਂ ਦੀ ਖ਼ੁਦ ਦੀ ਸਰਕਾਰ ਅੰਦਰੋਂ ਹੀ ਆਲੋਚਨਾ ਹੋਣ ਤੋਂ ਬਾਅਦ ਆਪਣਾ ਫ਼ੈਸਲਾ ਬਦਲਿਆ ਹੈ। ਸਰਕਾਰ ਵਿੱਚ ਸੂਨਕ ਦੇ ਸਹਿਯੋਗੀ ਅਤੇ ਭਾਰਤੀ ਮੂਲ ਦੇ ਆਲੋਕ ਸ਼ਰਮਾ ਨੇ ਕਿਹਾ ਸੀ ਕਿ ਜਲਵਾਯੂ ਕਾਰਵਾਈ ਦੇ ਮੁੱਦੇ ’ਤੇ ਬਰਤਾਨਵੀ ਵਚਨਬੱਧਤਾ ਜ਼ਾਹਿਰ ਕਰਨ ਲਈ ਪ੍ਰਧਾਨ ਮੰਤਰੀ ਦਾ ਸੰਮੇਲਨ ਵਿੱਚ ਹਾਜ਼ਰ ਹੋਣਾ ਜ਼ਰੂਰੀ ਹੈ। ਸੂਨਕ ਨੇ ਟਵਿੱਟਰ ’ਤੇ ਆਪਣਾ ਫੈਸਲਾ ਬਦਲਣ ਬਾਰੇ ਜਾਣਕਾਰੀ ਦਿੱਤੀ।

Radio Mirchi