ਪਾਕਿਸਤਾਨ ’ਚ ਇਮਰਾਨ ਖ਼ਾਨ ’ਤੇ ਕਾਤਲਾਨਾ ਹਮਲਾ: ਗੋਲੀ ਲੱਗਣ ਕਾਰਨ ਜ਼ਖ਼ਮੀ

ਪਾਕਿਸਤਾਨ ’ਚ ਇਮਰਾਨ ਖ਼ਾਨ ’ਤੇ ਕਾਤਲਾਨਾ ਹਮਲਾ: ਗੋਲੀ ਲੱਗਣ ਕਾਰਨ ਜ਼ਖ਼ਮੀ
ਇਸਲਾਮਾਬਾਦ-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਰੈਲੀ 'ਚ ਉਨ੍ਹਾਂ ’ਤੇ ਗੋਲੀਬਾਰੀ ਕੀਤੀ ਗਈ। ਪਾਕਿਸਤਾਨੀ ਮੀਡੀਆ ਰਿਪੋਰਟਾਂ ਮੁਤਾਬਕ ਗੋਲੀਬਾਰੀ 'ਚ ਇਮਰਾਨ ਸਮੇਤ ਘੱਟੋ-ਘੱਟ 4 ਲੋਕ ਜ਼ਖਮੀ ਹੋ ਗਏ ਹਨ। ਉਨ੍ਹਾਂ ਹਸਪਤਾਲ ਲਿਜਾਇਆ ਗਿਆ ਹੈ। ਡਾਅਨ ਨਿਊਜ਼ ਟੀਵੀ ਨੇ ਦੱਸਿਆ ਕਿ ਅਣਪਛਾਤੇ ਹਮਲਾਵਰਾਂ ਨੇ ਵਜ਼ੀਰਾਬਾਦ ਦੇ ਅੱਲ੍ਹਾ ਹੋ ਚੌਕ ਨੇੜੇ ਪੀਟੀਆਈ ਪ੍ਰਧਾਨ ਇਮਰਾਨ ਖਾਨ ਦੇ ਕੰਟੇਨਰ 'ਤੇ ਗੋਲੀਬਾਰੀ ਕੀਤੀ। ਹਾਲਾਂਕਿ ਇਮਰਾਨ ਖਾਨ ਇਸ ਹਮਲੇ 'ਚ ਵਾਲ ਵਾਲ ਬਚ ਗਏ। ਮੀਡੀਆ ਮੁਤਾਬਕ ਉਨ੍ਹਾਂ ਦੇ ਸੱਜੇ ਪੈਰ ਵਿੱਚ ਗੋਲੀ ਲੱਗੀ ਹੈ।