ਅਮਰੀਕਾ ਦੀ ਜਮਹੂਰੀਅਤ ਖ਼ਤਰੇ ’ਚ: ਬਾਇਡਨ

ਅਮਰੀਕਾ ਦੀ ਜਮਹੂਰੀਅਤ ਖ਼ਤਰੇ ’ਚ: ਬਾਇਡਨ
ਵਾਸ਼ਿੰਗਟਨ-ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਛੇ ਦਿਨ ਬਾਅਦ ਦੇਸ਼ ਦੀਆਂ ਮੱਧਕਾਲੀ ਚੋਣਾਂ ਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਚੋਣ ਧਾਂਦਲੀ ਦੇ ਲਗਾਏ ਝੂਠੇ ਦੋਸ਼ਾਂ ਤੇ ਇਨ੍ਹਾਂ ਕਾਰਨ ਹੋਈ ਚੋਣ ਹਿੰਸਾ ਕਾਰਨ ਦੇਸ਼ ਦਾ ਲੋਕਤੰਤਰ ਖਤਰੇ ਵਿੱਚ ਹੈ। ਬਾਇਡਨ ਨੇ ਪ੍ਰਤੀਨਿਧੀ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਦੇ ਪਤੀ 'ਤੇ ਹੋਏ ਹਮਲੇ ਦਾ ਵਿਸ਼ੇਸ਼ ਜ਼ਿਕਰ ਕਰਦੇ ਹੋਏ ਕਿਹਾ ਕਿ ਟਰੰਪ ਵੱਲੋਂ ਚੋਣ ਧੋਖਾਧੜੀ ਦੇ ਝੂਠੇ ਦੋਸ਼ਾਂ ਕਾਰਨ ਪਿਛਲੇ ਦੋ ਸਾਲਾਂ ਤੋਂ ਰਾਜਨੀਤਿਕ ਹਿੰਸਾ ਅਤੇ ਵੋਟਰਾਂ ਨੂੰ ਡਰਾਉਣ-ਧਮਕਾਉਣ ਦੇ ਮਾਮਲੇ ਵੱਧ ਗਏ ਹਨ।