ਭਾਰਤ ਨੂੰ ਅਮਰੀਕਾ ਨਾਲ ਗੱਲਬਾਤ ’ਚ ਚੌਕਸ ਰਹਿਣਾ ਚਾਹੀਦਾ ਹੈ: ਜਨਰਲ ਬਿਕਰਮ ਸਿੰਘ
ਭਾਰਤ ਨੂੰ ਅਮਰੀਕਾ ਨਾਲ ਗੱਲਬਾਤ ’ਚ ਚੌਕਸ ਰਹਿਣਾ ਚਾਹੀਦਾ ਹੈ: ਜਨਰਲ ਬਿਕਰਮ ਸਿੰਘ
ਮੁੰਬਈ-ਭਾਰਤੀ ਫ਼ੌਜ ਦੇ ਸਾਬਕਾ ਮੁਖੀ ਜਨਰਲ ਬਿਕਰਮ ਸਿੰਘ ਨੇ ਸਰਕਾਰ ਨੂੰ ਰਣਨੀਤਕ ਮਾਮਲਿਆਂ ਵਿੱਚ ਅਮਰੀਕਾ ਨਾਲ ਵਿਵਹਾਰ ’ਚ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਦੁਨੀਆਂ ਦਾ ਸਭ ਤੋਂ ਤਾਕਤਵਰ ਦੇਸ਼ ਹੁਣ ਤੱਕ ਆਪਣੇ ਨੇੜਲੇ ਸਹਿਯੋਗੀਆਂ ਪ੍ਰਤੀ ਆਪਣੀ ਭਰੋਸੇਯੋਗਤਾ ਸਾਬਿਤ ਨਹੀਂ ਕਰ ਸਕਿਆ ਹੈ। ਉਨ੍ਹਾਂ ਕਿਹਾ ਕਿ ‘ਕੁਆਡ ਸਮੂਹ’ ਦਾ ਮੈਂਬਰ ਹੋਣ ਦੇ ਬਾਵਜੂਦ ਭਾਰਤ ਨੂੰ ਅਮਰੀਕਾ ਨਾਲ ਅੱਗੇ ਵਧਦੇ ਹੋੲੋ ਸਾਵਧਾਨੀ ਵਰਤਣੀ ਚਾਹੀਦੀ ਹੈ, ਜਿਸ ਨੇ ਹਾਲ ਦੇ ਸਾਲਾਂ ਵਿੱਚ ਨਵੀਂ ਦਿੱਲੀ ਨਾਲ ਆਪਣੇ ਸਬੰਧਾਂ ਵਿੱਚ ਵਿਸਥਾਰ ਕੀਤਾ ਹੈ। ਉਨ੍ਹਾਂ ਕਿਹਾ, ‘‘ਇਹ ਸਾਡੇ ਹਿੱਤ ਵਿੱਚ ਹੋਵੇਗਾ ਕਿ ਅਸੀਂ ਅਮਰੀਕਾ ਨਾਲ ਸਾਵਧਾਨੀ ਨਾਲ ਅੱਗੇ ਵਧੀਏ, ਕਿਉਂਕਿ ਵਾਸ਼ਿੰਗਟਨ ਕਦੇ ਵੀ ਆਪਣੇ ਰਣਨੀਤਕ ਤੇ ਰੱਖਿਆ ਸਹਿਯੋਗੀਆਂ ਦਾ ਭਰੋਸਾ ਨਹੀਂ ਜਿੱਤ ਸਕਿਆ ਹੈ।’’