ਅਮਰੀਕਾ: ਟਰੰਪ ਆਰਗੇਨਾਈਜ਼ੇਸ਼ਨ ਟੈਕਸ ਚੋਰੀ ’ਚ ਮਦਦ ਕਰਨ ਲਈ ਦੋਸ਼ੀ ਕਰਾਰ

ਅਮਰੀਕਾ: ਟਰੰਪ ਆਰਗੇਨਾਈਜ਼ੇਸ਼ਨ ਟੈਕਸ ਚੋਰੀ ’ਚ ਮਦਦ ਕਰਨ ਲਈ ਦੋਸ਼ੀ ਕਰਾਰ
ਨਿਊਯਾਰਕ-ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕੰਪਨੀ ਟਰੰਪ ਆਰਗੇਨਾਈਜ਼ੇਸ਼ਨ 'ਤੇ ਮੈਨਹਟਨ ਵਿਚ ਅਪਾਰਟਮੈਂਟਸ ਅਤੇ ਲਗਜ਼ਰੀ ਕਾਰਾਂ ਵਰਗੇ ਬੇਲੋੜੇ ਭੱਤਿਆਂ ਦੇ ਨਾਂ 'ਤੇ ਟੈਕਸ ਤੋਂ ਬਚਣ ਵਿਚ ਅਧਿਕਾਰੀਆਂ ਦੀ ਮਦਦ ਕਰਨ ਲਈ ਟੈਕਸ ਧੋਖਾਧੜੀ ਦਾ ਦੋਸ਼ੀ ਠਹਿਰਾਇਆ ਗਿਆ ਹੈ। ਜਿਊਰੀ ਨੇ ਟਰੰਪ ਆਰਗੇਨਾਈਜ਼ੇਸ਼ਨ ਦੀਆਂ ਦੋ ਕਾਰਪੋਰੇਟ ਸੰਸਥਾਵਾਂ ਨੂੰ ਸਾਰੇ 17 ਮਾਮਲਿਆਂ ਵਿੱਚ ਦੋਸ਼ੀ ਕਰਾਰ ਦਿੱਤਾ। ਇਸ ਵਿੱਚ ਸਾਜ਼ਿਸ਼ ਰਚਣ ਅਤੇ ਕਾਰੋਬਾਰ ਦੇ ਝੂਠੇ ਰਿਕਾਰਡ ਦੇਣ ਦੇ ਮਾਮਲੇ ਸ਼ਾਮਲ ਹਨ। ਇਸ 'ਚ ਟਰੰਪ ਖ਼ਿਲਾਫ਼ ਕੋਈ ਮਾਮਲਾ ਨਹੀਂ ਹੈ।