ਕੈਨੇਡਾ ’ਚ 3 ਪੰਜਾਬੀ ਨੌਜਵਾਨਾਂ ’ਤੇ ਬਜ਼ੁਰਗ ਜੋੜੇ ਨੂੰ ਕਤਲ ਕਰਨ ਦਾ ਦੋਸ਼

ਕੈਨੇਡਾ ’ਚ 3 ਪੰਜਾਬੀ ਨੌਜਵਾਨਾਂ ’ਤੇ ਬਜ਼ੁਰਗ ਜੋੜੇ ਨੂੰ ਕਤਲ ਕਰਨ ਦਾ ਦੋਸ਼

ਕੈਨੇਡਾ ’ਚ 3 ਪੰਜਾਬੀ ਨੌਜਵਾਨਾਂ ’ਤੇ ਬਜ਼ੁਰਗ ਜੋੜੇ ਨੂੰ ਕਤਲ ਕਰਨ ਦਾ ਦੋਸ਼
ਚੰਡੀਗੜ੍ਹ-ਕੈਨੇਡਾ ਦੀ ਐਬਟਸਫੋਰਡ ਪੁਲੀਸ ਇਲਾਕੇ ਵਿਚਲੇ ਬਜ਼ੁਰਗ ਜੋੜੇ ਦੇ ਕਤਲ ਸਬੰਧੀ ਤਿੰਨ ਪੰਜਾਬੀ ਨੌਜਵਾਨਾਂ 'ਤੇ ਦੋਸ਼ ਲਾਏ ਹਨ। ਮਈ ਵਿੱਚ ਕਥਿਤ ਤੌਰ 'ਤੇ ਜੋੜੇ ਦੀ ਹੱਤਿਆ ਕਰ ਦਿੱਤੀ ਗਈ ਸੀ। ਜਾਂਚ ਟੀਮ ਨੇ ਕਿਹਾ ਕਿ ਤਿੰਨ ਵਿਅਕਤੀਆਂ ਉੱਤੇ ਐਬਟਸਫੋਰਡ ਵਿੱਚ ਮਈ 2022 ਵਿੱਚ 77 ਸਾਲ ਦੇ ਅਰਨੋਲਡ ਅਤੇ 76 ਸਾਲ ਦੀ ਉਸ ਦੀ ਪਤਨੀ ਜੋਆਨ ਡੀ ਜੋਂਗ ਦੀਆਂ ਹੱਤਿਆਵਾਂ ਦੇ ਦੋਸ਼ ਹਨ। ਕਤਲ ਦੇ ਮੁਲਜ਼ਮ 20 ਸਾਲਾ ਗੁਰਕਰਨ ਸਿੰਘ, 22 ਸਾਲਾ ਅਭਿਜੀਤ ਸਿੰਘ ਅਤੇ 22 ਸਾਲਾ ਖੁਸ਼ਵੀਰ ਤੂਰ ਸ਼ਾਮਲ ਹਨ ਤੇ ਇਨ੍ਹਾਂ ’ਤੇ ਖਿਲਾਫ ਫਰਸਟ ਡਿਗਰੀ ਕਤਲ ਦੇ ਦੋ ਦੋਸ਼ ਲਾਏ ਗਏ ਹਨ। ਤਿੰਨੋਂ ਸਰੀ ਦੇ ਰਹਿਣ ਵਾਲੇ ਹਨ।

Radio Mirchi