ਡਬਲਯੂਐਚਓ ਦੀ ਮੌਜੂਦਾ ਕੋਵਿਡ ਰਿਪੋਰਟ ’ਚੋਂ ਚੀਨੀ ਮਰੀਜ਼ਾਂ ਦਾ ਡੇਟਾ ਗਾਇਬ

ਡਬਲਯੂਐਚਓ ਦੀ ਮੌਜੂਦਾ ਕੋਵਿਡ ਰਿਪੋਰਟ ’ਚੋਂ ਚੀਨੀ ਮਰੀਜ਼ਾਂ ਦਾ ਡੇਟਾ ਗਾਇਬ

ਡਬਲਯੂਐਚਓ ਦੀ ਮੌਜੂਦਾ ਕੋਵਿਡ ਰਿਪੋਰਟ ’ਚੋਂ ਚੀਨੀ ਮਰੀਜ਼ਾਂ ਦਾ ਡੇਟਾ ਗਾਇਬ
ਪੇਈਚਿੰਗ-ਵਿਸ਼ਵ ਸਿਹਤ ਸੰਸਥਾ ਨੂੰ ਚੀਨ ਵੱਲੋਂ ਜ਼ੀਰੋ ਕੋਵਿਡ ਪਾਲਿਸੀ ਖਤਮ ਕੀਤੇ ਜਾਣ ਦੇ ਬਾਅਦ ਤੋਂ ਉਥੋਂ ਦੇ ਹਸਪਤਾਲਾਂ ਵਿੱਚ ਭਰਤੀ ਹੋਏ ਨਵੇਂ ਕੋਵਿਡ-19 ਮਰੀਜ਼ਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਇਸ ਗੱਲ ਨੇ ਸਿਹਤ ਮਾਹਿਰਾਂ ਦੀ ਚਿੰਤਾ ਵਧਾ ਦਿੱਤੀ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਕਿਤੇ ਚੀਨ ਕਰੋਨਾ ਕੇਸਾਂ ਦੀ ਗਿਣਤੀ ਛਿਪਾ ਤਾਂ ਨਹੀਂ ਰਿਹਾ ਹੈ। ਹਾਲਾਂਕਿ, ਵਿਸ਼ਵ ਸਿਹਤ ਸੰਸਥਾ ਨੇ ਚੀਨ ਦਾ ਬਚਾਅ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਅੰਕੜਿਆਂ ਵਿੱਚ ਅੰਤਰ ਚੀਨੀ ਅਧਿਕਾਰੀਆਂ ਦੇ ਕੇਸਾਂ ਦੇ ਮਿਲਾਨ ਵਿੱਚ ਰੁੱਝੇ ਹੋਣਾ ਹੋ ਸਕਦਾ ਹੈ। ਵਿਸ਼ਵ ਸਿਹਤ ਸੰਸਥਾ ਦੀ ਹਫਤਾਵਾਰੀ ਰਿਪੋਰਟ ਅਨੁਸਾਰ ਚੀਨ ਵੱਲੋਂ 7 ਦਸੰਬਰ ਨੂੰ ਕਰੋਨਾ ਪਾਬੰਦੀਆਂ ਹਟਾਉਣ ਨਾਲ ਉਥੇ ਕਰੋਨਾ ਕੇਸਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਡਬਲਿਊਐਚਓ ਦੇ ਗ੍ਰਾਫ਼ ਵਿੱਚ ਚੀਨ 4 ਦਸੰਬਰ ਤਕ 28,859 ਕੇਸਾਂ ਨਾਲ ਸਿਖਰ ’ਤੇ ਸੀ ਤੇ ਇਹ ਗਿਣਤੀ ਤਿੰਨ ਵਰ੍ਹੇ ਪਹਿਲਾਂ ਕਰੋਨਾ ਦਾ ਪਹਿਲਾ ਕੇਸ ਸਾਹਮਣੇ ਆਉਣ ਦੇ ਬਾਅਦ ਤੋਂ ਸਭ ਤੋਂ ਵਧ ਹੈ, ਪਰ ਇਸ ਦਾ ਵਿਸ਼ਵ ਸਿਹਤ ਸੰਸਥਾ ਦੀਆਂ ਹਾਲੀਆ ਦੋ ਰਿਪੋਰਟਾਂ ਵਿੱਚ ਕੋਈ ਜ਼ਿਕਰ ਨਹੀਂ ਹੈ। 

Radio Mirchi