ਚੀਨ ਵੱਲੋਂ ਅਮਰੀਕੀ ਰੱਖਿਆ ਬਿੱਲ ਦੀ ਆਲੋਚਨਾ

ਚੀਨ ਵੱਲੋਂ ਅਮਰੀਕੀ ਰੱਖਿਆ ਬਿੱਲ ਦੀ ਆਲੋਚਨਾ
ਪੇਈਚਿੰਗ-ਚੀਨ ਨੇ ‘ਚੀਨੀ ਖ਼ਤਰੇ’ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਨ ਕਾਰਨ ਅਮਰੀਕੀ ਸਾਲਾਨਾ ਰੱਖਿਆ ਖਰਚ ਬਿੱਲ ਦੀ ਆਲੋਚਨਾ ਕੀਤੀ ਹੈ, ਜਦਕਿ ਤਾਇਵਾਨ ਨੇ ਇਸ ਬਿੱਲ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਸਵੈ-ਸ਼ਾਸਿਤ ਟਾਪੂ ਪ੍ਰਤੀ ਅਮਰੀਕਾ ਦੇ ਸਮਰਥਨ ਨੂੰ ਦਰਸਾਉਂਦਾ ਹੈ। ਚੀਨ ਨੇ ਅਮਰੀਕਾ ਦੇ ਇਸ ਕਦਮ ਦੀ ਨਿਖੇਧੀ ਕਰਦਿਆਂ ਇਸ ਦਾ ਜ਼ੋਰਦਾਰ ਵਿਰੋਧ ਕੀਤਾ ਹੈ। ਚੀਨੀ ਵਿਦੇਸ਼ ਮੰਤਰਾਲੇ ਨੇ ਅੱਜ ਆਨਲਾਈਨ ਸਾਂਝੇ ਕੀਤੇ ਬਿਆਨ ਵਿੱਚ ਨਵੇਂ ਅਮਰੀਕੀ ਕਾਨੂੰਨ ਨੂੰ ਗੰਭੀਰ ਸਿਆਸੀ ਉਕਸਾਵੇ ਵਾਲਾ ਕਰਾਰ ਦਿੱਤਾ ਜੋ ਚੀਨ ਦੇ ਅੰਦਰੂਨੀ ਮਾਮਲਿਆਂ ਵਿੱਚ ਸਿੱਧੀ ਦਖ਼ਲਅੰਦਾਜ਼ੀ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ 858 ਅਰਬ ਡਾਲਰ ਦੇ ਰੱਖਿਆ ਬਿੱਲ ’ਤੇ ਸ਼ੁੱਕਰਵਾਰ ਨੂੰ ਦਸਤਖ਼ਤ ਕਰ ਕੇ ਇਸ ਨੂੰ ਕਾਨੂੰਨ ਜਾਮਾ ਪਹਿਨਾਇਆ ਹੈ।