ਹਰਿਆਣਾ: ਸੰਦੀਪ ਸਿੰਘ ਨੇ ਖੇਡ ਮੰਤਰੀ ਦਾ ਅਹੁਦਾ ਛੱਡਿਆ

ਹਰਿਆਣਾ: ਸੰਦੀਪ ਸਿੰਘ ਨੇ ਖੇਡ ਮੰਤਰੀ ਦਾ ਅਹੁਦਾ ਛੱਡਿਆ

ਹਰਿਆਣਾ: ਸੰਦੀਪ ਸਿੰਘ ਨੇ ਖੇਡ ਮੰਤਰੀ ਦਾ ਅਹੁਦਾ ਛੱਡਿਆ
ਚੰਡੀਗੜ੍ਹ-ਚੰਡੀਗੜ੍ਹ ਪੁਲੀਸ ਨੇ ਜੂਨੀਅਰ ਮਹਿਲਾ ਕੋਚ ਦੀ ਸ਼ਿਕਾਇਤ ’ਤੇ ਹਰਿਆਣਾ ਦੇ ਖੇਡ ਮੰਤਰੀ ਅਤੇ ਓਲੰਪੀਅਨ ਸੰਦੀਪ ਸਿੰਘ ਖ਼ਿਲਾਫ਼ ਛੇੜਛਾੜ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ। ਸੰਦੀਪ ਸਿੰਘ ਨੇ ਕੇਸ ਦਰਜ ਹੋਣ ਤੋਂ ਬਾਅਦ ਅੱਜ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੁਲਾਕਾਤ ਕੀਤੀ ਅਤੇ ਖੇਡ ਮੰਤਰੀ ਦੇ ਅਹੁਦੇ ਤੋਂ ਲਾਂਭੇ ਹੋ ਗਏ ਹਨ। ਦੂਜੇ ਪਾਸੇ ਹਰਿਆਣਾ ਦੇ ਡੀਜੀਪੀ ਨੇ ਕੇਸ ਦੀ ਜਾਂਚ ਲਈ ਆਈਪੀਐੱਸ ਅਫਸਰ ਮਮਤਾ ਸਿੰਘ, ਸਮਰ ਪ੍ਰਤਾਪ ਸਿੰਘ ਅਤੇ ਐੱਚਪੀਐੱਸ ਅਧਿਕਾਰੀ ਰਾਜਕੁਮਾਰ ਕੌਸ਼ਿਕ ’ਤੇ ਆਧਾਰਿਤ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਸਿਟ) ਦਾ ਗਠਨ ਕੀਤਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਲੰਘੇ ਸ਼ੁੱਕਰਵਾਰ ਹਰਿਆਣਾ ਦੀ ਜੂਨੀਅਰ ਮਹਿਲਾ ਕੋਚ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਦੀਪ ਸਿੰਘ ’ਤੇ ਛੇੜਛਾੜ ਦੇ ਗੰਭੀਰ ਦੋਸ਼ ਲਗਾਏ ਸਨ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਖੇਡ ਮੰਤਰੀ ਨੇ ਪਹਿਲੀ ਜੁਲਾਈ 2022 ਨੂੰ ਉਸ ਨਾਲ ਛੇੜਛਾੜ ਕੀਤੀ ਸੀ। ਉਸ ਨੇ ਇਸ ਸਬੰਧੀ ਚੰਡੀਗੜ੍ਹ ਦੇ ਐੱਸਐੱਸਪੀ ਚੰਡੀਗੜ੍ਹ ਤੇ ਹਰਿਆਣਾ ਪੁਲੀਸ ਨੂੰ ਸ਼ਿਕਾਇਤ ਕੀਤੀ ਸੀ। ਦੱਸਣਯੋਗ ਹੈ ਕਿ ਸੰਦੀਪ ਸਿੰਘ ਨੇ 2019 ਦੀਆਂ ਵਿਧਾਨ ਸਭਾ ਚੋਣਾਂ ’ਚ ਹਰਿਆਣਾ ਦੇ ਵਿਧਾਨ ਸਭਾ ਹਲਕਾ ਪਿਹੋਵਾ ਤੋਂ ਚੋਣ ਜਿੱਤੀ ਸੀ।
ਸੰਦੀਪ ਸਿੰਘ ਨੇ ਦੋਸ਼ ਨਕਾਰੇ
ਸੰਦੀਪ ਸਿੰਘ ਨੇ ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ’ਤੇ ਲਗਾਏ ਗਏ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੱਲੋਂ ਸਾਜ਼ਿਸ਼ ਤਹਿਤ ਉਨ੍ਹਾਂ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੰਦੀਪ ਨੇ ਕਿਹਾ ਕਿ ਉਨ੍ਹਾਂ ਨੈਤਿਕਤਾ ਦੇ ਆਧਾਰ ’ਤੇ ਖੇਡ ਵਿਭਾਗ ਦੀ ਜ਼ਿੰਮੇਵਾਰੀ ਛੱਡ ਕੇ ਇਸ ਦੀ ਜ਼ਿੰਮੇਵਾਰੀ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਹਵਾਲੇ ਕਰ ਦਿੱਤੀ ਹੈ। ਜਦੋਂ ਤੱਕ ਕੇਸ ਦੀ ਜਾਂਚ ਚੱਲ ਰਹੀ ਹੈ, ਉਦੋਂ ਤੱਕ ਮੁੱਖ ਮੰਤਰੀ ਹੀ ਖੇਡ ਵਿਭਾਗ ਦਾ ਕੰਮਕਾਰ ਦੇਖਣਗੇ।

Radio Mirchi