ਅਮਰੀਕਾ: ਪਾਕਿਸਤਾਨ ਦਾ ‘ਗੈਰ-ਨਾਟੋ ਸਹਿਯੋਗੀ’ ਦਰਜਾ ਖ਼ਤਮ ਕਰਨ ਬਾਰੇ ਬਿੱਲ ਪੇਸ਼

ਅਮਰੀਕਾ: ਪਾਕਿਸਤਾਨ ਦਾ ‘ਗੈਰ-ਨਾਟੋ ਸਹਿਯੋਗੀ’ ਦਰਜਾ ਖ਼ਤਮ ਕਰਨ ਬਾਰੇ ਬਿੱਲ ਪੇਸ਼

ਅਮਰੀਕਾ: ਪਾਕਿਸਤਾਨ ਦਾ ‘ਗੈਰ-ਨਾਟੋ ਸਹਿਯੋਗੀ’ ਦਰਜਾ ਖ਼ਤਮ ਕਰਨ ਬਾਰੇ ਬਿੱਲ ਪੇਸ਼
ਵਾਸ਼ਿੰਗਟਨ-ਇਕ ਅਮਰੀਕੀ ਸੰਸਦ ਮੈਂਬਰ ਨੇ ਸਦਨ ਵਿਚ ਬਿੱਲ ਪੇਸ਼ ਕਰ ਕੇ ਪਾਕਿਸਤਾਨ ਨੂੰ ਮਿਲੇ ‘ਵੱਡੇ ਗੈਰ-ਨਾਟੋ ਸਹਿਯੋਗੀ ਦੇ ਦਰਜੇ’ ਨੂੰ ਖ਼ਤਮ ਕਰਨ ਦੀ ਮੰਗ ਕੀਤੀ ਹੈ। ਬਿੱਲ ਵਿਚ ਹੋਰਾਂ ਮੰਤਵਾਂ ਲਈ ਵੀ ਪਾਕਿਸਤਾਨ ਦਾ ਇਹ ਦਰਜਾ ਖ਼ਤਮ ਕਰਨ ਦੀ ਮੰਗ ਕੀਤੀ ਗਈ ਹੈ। ਇਹ ਬਿੱਲ ਅਮਰੀਕੀ ਸੰਸਦ ਮੈਂਬਰ ਐਂਡੀ ਬਿਗਜ਼ ਨੇ 9 ਜਨਵਰੀ ਨੂੰ ਸਦਨ ਅੱਗੇ ਰੱਖਿਆ ਹੈ। ਅਮਰੀਕਾ ਵੱਲੋਂ ਪਾਕਿਸਤਾਨ ਨੂੰ ਦਿੱਤੇ ਇਸ ਦਰਜੇ ਤਹਿਤ ਪਾਕਿ ਨੂੰ ਕਈ ਸਹੂਲਤਾਂ ਮਿਲ ਰਹੀਆਂ ਹਨ। ਇਨ੍ਹਾਂ ਵਿਚ ਅਮਰੀਕੀ ਰੱਖਿਆ ਸਪਲਾਈ ਤੇ ਕਈ ਹੋਰ ਖੇਤਰਾਂ ਵਿਚ ਨੇੜਿਓਂ ਸਹਿਯੋਗ ਸ਼ਾਮਲ ਹੈ। ਬਿੱਲ ਵਿਚ ਇਸ ਗੱਲ ਦੀ ਤਸਦੀਕ ਮੰਗੀ ਗਈ ਹੈ ਕਿ ਪਾਕਿਸਤਾਨ ਨੇ ਹੱਕਾਨੀ ਨੈੱਟਵਰਕ ਖ਼ਿਲਾਫ਼ ਕਦਮ ਚੁੱਕੇ ਹਨ ਜੋ ਉਨ੍ਹਾਂ ਦੀ ਧਰਤੀ ਨੂੰ ਪਨਾਹਗਾਹ ਬਣਾ ਕੇ ਵਰਤ ਰਿਹਾ ਹੈ। ਇਸ ਗੱਲ ਦੀ ਵੀ ਤਸਦੀਕ ਮੰਗੀ ਗਈ ਹੈ ਕਿ ਪਾਕਿਸਤਾਨ ਸਰਕਾਰ ਅਤਿਵਾਦੀ ਗਤੀਵਿਧੀਆਂ ਨੂੰ ਰੋਕਣ ਲਈ ਅਫ਼ਗਾਨਿਸਤਾਨ ਸਰਕਾਰ ਨਾਲ ਸਰਗਰਮੀ ਨਾਲ ਤਾਲਮੇਲ ਕਰ ਰਹੀ ਹੈ, ਇਸ ਨੇ ਹੱਕਾਨੀ ਨੈੱਟਵਰਕ ਦੇ ਸੀਨੀਅਰ ਆਗੂਆਂ ਤੇ ਦਰਮਿਆਨ ਪੱਧਰ ਦੇ ਮੈਂਬਰਾਂ ਖ਼ਿਲਾਫ਼ ਕਦਮ ਚੁੱਕੇ ਹਨ। ਬਿੱਲ ਵਿਚ ਦੱਸਿਆ ਗਿਆ ਹੈ ਕਿ ਪਾਕਿਸਤਾਨ ਦੇ ਪੱਖ ਤੋਂ ਦੇਖਿਆ ਜਾਵੇ ਤਾਂ ਅਮਰੀਕੀ ਰਾਸ਼ਟਰਪਤੀ ਉਦੋਂ ਤੱਕ ਵੱਡੇ ਸਹਿਯੋਗੀ ਵਜੋਂ ਪਾਕਿਸਤਾਨ ਨੂੰ ਮਾਨਤਾ ਨਹੀਂ ਦੇ ਸਕਦਾ ਜਦ ਤੱਕ ਰਾਸ਼ਟਰਪਤੀ ਵੱਲੋਂ ਇਹ ਤਸਦੀਕ ਨਹੀਂ ਕੀਤਾ ਜਾਂਦਾ ਕਿ ਪਾਕਿਸਤਾਨ ਹੱਕਾਨੀ ਨੈੱਟਵਰਕ ਖ਼ਿਲਾਫ਼ ਅਸਰਦਾਰ ਕਦਮ ਚੁੱਕ ਰਿਹਾ ਹੈ। ਜ਼ਿਕਰਯੋਗ ਹੈ ਕਿ ਵੱਡੇ ਗੈਰ-ਨਾਟੋ ਸਹਿਯੋਗੀ ਦਾ ਦਰਜਾ ਅਮਰੀਕਾ ਨੇ 1987 ਵਿਚ ਦੇਣਾ ਸ਼ੁਰੂ ਕੀਤਾ ਸੀ। ਇਹ ਦੂਜੇ ਦੇਸ਼ਾਂ ਦੇ ਅਮਰੀਕਾ ਨਾਲ ਨੇੜਲੇ ਰਿਸ਼ਤਿਆਂ ਦੀ ਪ੍ਰਤੀਕ ਹੈ।

Radio Mirchi