ਯੂਕਰੇਨ ਨੂੰ ਰੂਸ ਖ਼ਿਲਾਫ਼ ਜੰਗ ’ਚ ਮਦਦ ਦੀ ਲੋੜ: ਨਾਟੋ ਮੁਖੀ

ਯੂਕਰੇਨ ਨੂੰ ਰੂਸ ਖ਼ਿਲਾਫ਼ ਜੰਗ ’ਚ ਮਦਦ ਦੀ ਲੋੜ: ਨਾਟੋ ਮੁਖੀ

ਯੂਕਰੇਨ ਨੂੰ ਰੂਸ ਖ਼ਿਲਾਫ਼ ਜੰਗ ’ਚ ਮਦਦ ਦੀ ਲੋੜ: ਨਾਟੋ ਮੁਖੀ
ਜਰਮਨੀ-ਨਾਟੋ ਦੇ ਸਕੱਤਰ ਜਨਰਲ ਜੀਨਸ ਸਟੋਲਟੇਨਬਰਗ ਨੇ ਅੱਜ ਇੱਥੇ ਕਿਹਾ ਕਿ ਯੂਕਰੇਨ ਦੀ ਹਮਾਇਤ ਕਰਨ ਵਾਲੇ ਦੇਸ਼ਾਂ ਨੂੰ ਨਾ ਸਿਰਫ ਕੀਵ ਨੂੰ ਨਵੇਂ ਹਥਿਆਰ ਭੇਜਣ ’ਤੇ ਧਿਆਨ ਦੇਣ ਦੀ ਲੋੜ ਹੈ, ਸਗੋਂ ਪੁਰਾਣੀ ਤਕਨੀਕ ਵਾਲੇ ਹਥਿਆਰਾਂ ਦੀ ਸਾਂਭ-ਸੰਭਾਲ ਵਿੱਚ ਮਦਦ ਕਰਨ ਦੀ ਲੋੜ ਹੈ। ਨਾਟੋ ਅਤੇ ਕਰੀਬ 50 ਦੇਸ਼ਾਂ ਦੇ ਰੱਖਿਆ ਨੇਤਾ ਇੱਥੇ ਰਾਮਸਟੇਨ ਏਅਰ ਬੇਸ ’ਤੇ ਮੀਟਿੰਗ ਕਰ ਰਹੇ ਸਨ। ਰੂਸ ਵੱਲੋਂ ਗਿਆਰਾਂ ਮਹੀਨੇ ਪਹਿਲਾਂ ਯੂਕਰੇਨ ’ਤੇ ਕੀਤੇ ਗਏ ਹਮਲੇ ਸਬੰਧੀ ਇਹ ਤਾਜ਼ਾ ਕਾਨਫਰੰਸ ਹੈ। ਮੀਟਿੰਗ ਮਗਰੋਂ ਮੀਡੀਆ ਨੂੰ ਸੰਬੋਧਨ ਕਰਦਿਆਂ ਸਟੋਲਟੇਨਬਰਗ ਨੇ ਕਿਹਾ, ‘‘ਸਾਨੂੰ ਇਹ ਵੀ ਯਾਦ ਰੱਖਣ ਦੀ ਲੋੜ ਹੈ ਕਿ ਅਸੀਂ ਸਿਰਫ਼ ਨਵੀਂ ਮੁਹਿੰਮ ’ਤੇ ਧਿਆਨ ਨਹੀਂ ਦੇਣਾ, ਸਗੋਂ ਇਹ ਵੀ ਯਕੀਨੀ ਬਣਾਉਣਾ ਹੈ ਕਿ ਉੱਥੇ ਪਹਿਲਾਂ ਤੋਂ ਚੱਲ ਰਹੀ ਮੁਹਿੰਮ ਜਾਰੀ ਰਹਿ ਸਕੇ।’’ ਉਨ੍ਹਾਂ ਕਿਹਾ, ‘‘ਸਾਨੂੰ ਗੋਲਾ-ਬਾਰੂਦ ਦੀ ਲੋੜ ਹੈ। ਸਾਨੂੰ ਪੁਰਜ਼ਿਆਂ ਦੀ ਲੋੜ ਹੈ। ਸਾਨੂੰ ਮੁਰੰਮਤ ਅਤੇ ਸਿਖਲਾਈ ਦੀ ਵੀ ਲੋੜ ਹੈ।’’ ਸੰਯੁਕਤ ਰਾਸ਼ਟਰ ਨੇ ਬੀਤੇ ਦਿਨ ਯੂਕਰੇਨ ਨੂੰ 2.5 ਬਿਲੀਅਨ ਅਮਰੀਕੀ ਡਾਲਰ ਦੀ ਮਿਲਟਰੀ    ਮਦਦ ਦੇਣ ਦਾ ਐਲਾਨ ਕੀਤਾ ਹੈ, ਜਿਸ ਵਿੱਚ ਫ਼ੌਜੀ ਵਾਹਨ ਅਤੇ ਗੋਲਾ-ਬਾਰੂਦ ਸ਼ਾਮਲ ਹਨ। 

Radio Mirchi