ਮੈਲਬਰਨ ’ਚ ਸਿੱਖਸ ਫਾਰ ਜਸਟਿਸ ਵੱਲੋਂ ਰੈਫਰੈਂਡਮ

ਮੈਲਬਰਨ ’ਚ ਸਿੱਖਸ ਫਾਰ ਜਸਟਿਸ ਵੱਲੋਂ ਰੈਫਰੈਂਡਮ

ਮੈਲਬਰਨ ’ਚ ਸਿੱਖਸ ਫਾਰ ਜਸਟਿਸ ਵੱਲੋਂ ਰੈਫਰੈਂਡਮ
ਮੈਲਬਰਨ-ਮੈਲਬਰਨ ਦੇ ਮੁੱਖ ਚੌਕ ਫੈਡਰੇਸ਼ਨ ਸਕੁਏਅਰ ਨੇੜੇ ਅੱਜ ਖਾਲਿਸਤਾਨ ਰੈਫਰੈਂਡਮ ਸਬੰਧੀ ਵੋਟਿੰਗ ਕਰਵਾਈ ਗਈ ਹੈ। ਸਿੱਖਸ ਫਾਰ ਜਸਟਿਸ ਦੇ ਸੱਦੇ ’ਤੇ ਕਰਵਾਈ ਗਈ ਇਸ ਰਾਇਸ਼ੁਮਾਰੀ ਵਿੱਚ ਭਾਵੇਂ ਕੁਝ ਸਥਾਨਕ ਸਿੱਖ ਸੰਸਥਾਵਾਂ ਖੁੱਲ੍ਹ ਕੇ ਸਾਹਮਣੇ ਨਹੀਂ ਆਈਆਂ ਪਰ ਇਸ ਦੇ ਬਾਵਜੂਦ ਵੱਖ-ਵੱਖ ਵਰਗ ਦੇ ਲੋਕਾਂ ਨੇ ਬੈਲੇਟ ਪੇਪਰ ਰਾਹੀਂ ਆਪਣੀ ਰਾਇ ਦਰਜ ਕਰਵਾਈ। ਸਿੱਖਸ ਫਾਰ ਜਸਟਿਸ ਵੱਲੋਂ ਪਿਛਲੇ ਕੁਝ ਹਫਤਿਆਂ ਤੋਂ ਸ਼ਹਿਰ ’ਚ ਰੈਫਰੈਂਡਮ ਦਾ ਪ੍ਰਚਾਰ ਕੀਤਾ ਜਾ ਰਿਹਾ ਸੀ। ਇਸ ਸਬੰਧੀ ਜਥੇਬੰਦੀ ਨੇ ਰੈਲੀ ਵੀ ਕੱਢੀ, ਜਿਸ ਦਾ ਸਥਾਨਕ ਭਾਰਤੀ ਸੰਸਥਾਵਾਂ ਦੇ ਇੱਕ ਹਿੱਸੇ ਨੇ ਵਿਰੋਧ ਕੀਤਾ। ਇਸੇ ਤਰ੍ਹਾਂ ਅੱਜ ਕੁੱਝ ਨੌਜਵਾਨ ਜਦੋਂ ਭਾਰਤੀ ਝੰਡਾ ਲੈ ਕੇ ਰੈਫਰੈਂਡਮ ਦਾ ਵਿਰੋਧ ਕਰਨ ਆਏ ਤਾਂ ਲੋਕਾਂ ਨੇ ਉਨ੍ਹਾਂ ਨੂੰ ਡੰਡਿਆਂ ਨਾਲ ਖਦੇੜ ਦਿੱਤਾ। 

Radio Mirchi