ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਸ੍ਰੀ ਆਨੰਦਪੁਰ ਸਾਹਿਬ-ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਗਾਜੀਕੋਟ ਦੇ ਪ੍ਰਦੀਪ ਸਿੰਘ ਉਰਫ਼ ਪ੍ਰਿੰਸ (ਨਿਹੰਗ ਸਿੰਘ) ਦੀ ਸ੍ਰੀ ਆਨੰਦਪੁਰ ਸਾਹਿਬ ਵਿੱਚ ਹੁੱਲੜਬਾਜ਼ਾਂ ਨੇ ਹੱਤਿਆ ਕਰ ਦਿੱਤੀ। ਪ੍ਰਦੀਪ ਸਿੰਘ (24) ਪੁੱਤਰ ਗੁਰਬਖ਼ਸ਼ ਸਿੰਘ ਕੈਨੇਡਾ ਦਾ ਸਥਾਈ ਵਸਨੀਕ ਸੀ ਅਤੇ ਛੇ ਮਹੀਨੇ ਪਹਿਲਾਂ ਪਿੰਡ ਆਇਆ ਸੀ। ਪ੍ਰਿੰਸ ਨੇ 17 ਮਾਰਚ ਨੂੰ ਵਾਪਸ ਕੈਨੇਡਾ ਜਾਣਾ ਸੀ। ਪ੍ਰਿੰਸ ਦੇ ਤਾਇਆ ਗੁਰਦਿਆਲ ਸਿੰਘ ਨੇ ਦੱਸਿਆ ਕਿ ਉਹ 5 ਮਾਰਚ ਨੂੰ ਹੋਲਾ ਮਹੱਲਾ ਸਮਾਗਮ ਲਈ ਗਿਆ ਸੀ। 6 ਮਾਰਚ ਦੀ ਦੇਰ ਸ਼ਾਮ ਉਹ ਕੁਝ ਖ਼ਰੀਦਦਾਰੀ ਕਰਨ ਗੁਰਦੁਆਰੇ ਤੋਂ ਬਾਹਰ ਆਇਆ ਜਿੱਥੇ ਕੁਝ ਹੁੱਲੜਬਾਜ਼ ਅਸ਼ਲੀਲ ਗੀਤ ਲਾ ਕੇ ਰੌਲਾ ਪਾ ਰਹੇ ਸਨ। ਪ੍ਰਿੰਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਹੁੱਲੜਬਾਜ਼ਾਂ ਨੇ ਉਸ ’ਤੇ ਕਿਰਪਾਨ ਨਾਲ ਹਮਲਾ ਕਰ ਕੇ ਹੱਤਿਆ ਕਰ ਦਿੱਤੀ।