ਸਾਕਾ ਨੀਲਾ ਤਾਰਾ: ਸ਼ਹੀਦਾਂ ਦੀ ਯਾਦ ’ਚ ਅਖੰਡ ਪਾਠ ਕਰਵਾਏਗੀ ਹਵਾਰਾ ਕਮੇਟੀ

ਸਾਕਾ ਨੀਲਾ ਤਾਰਾ: ਸ਼ਹੀਦਾਂ ਦੀ ਯਾਦ ’ਚ ਅਖੰਡ ਪਾਠ ਕਰਵਾਏਗੀ ਹਵਾਰਾ ਕਮੇਟੀ

ਸਾਕਾ ਨੀਲਾ ਤਾਰਾ: ਸ਼ਹੀਦਾਂ ਦੀ ਯਾਦ ’ਚ ਅਖੰਡ ਪਾਠ ਕਰਵਾਏਗੀ ਹਵਾਰਾ ਕਮੇਟੀ
ਅੰਮ੍ਰਿਤਸਰ-ਹਵਾਰਾ ਕਮੇਟੀ ਨੇ ਜੂਨ 1984 ਵਿਚ ਵਾਪਰੇ ਸਾਕਾ ਨੀਲਾ ਤਾਰਾ ਫੌਜੀ ਹਮਲੇ ਦੌਰਾਨ ਸਭ ਤੋਂ ਪਹਿਲਾ ਨਿਸ਼ਾਨਾ ਬਣੇ ਭਾਈ ਮਹਿੰਗਾ ਸਿੰਘ ਬੱਬਰ ਦੀ ਯਾਦ ਵਿੱਚ ਸ੍ਰੀ ਅਖੰਡ ਪਾਠ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ, ਜਿਸ ਦੀ ਆਰੰਭਤਾ 30 ਮਈ ਨੂੰ ਗੁੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਵਿਖੇ ਹੋਵੇਗੀ। ਹਵਾਰਾ ਕਮੇਟੀ ਦੇ ਪ੍ਰੋਫੈਸਰ ਬਲਜਿੰਦਰ ਸਿੰਘ ਤੇ ਹੋਰਾਂ ਨੇ ਅੱਜ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਜੂਨ 84 ਦੇ ਫ਼ੌਜੀ ਹਮਲੇ ਦੇ ਪਹਿਲੇ ਸ਼ਹੀਦ ਵਜੋਂ ਭਾਈ ਮਹਿੰਗਾ ਸਿੰਘ ਬੱਬਰ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਜਾਵੇਗਾ, ਜਿਸ ਦੀ ਆਰੰਭਤਾ 30 ਮਈ ਨੂੰ ਗੁ.ਬਾਬਾ ਅਟੱਲ ਰਾਏ ਵਿਖੇ ਸਵੇਰੇ 7.00 ਵਜੇ ਹੋਵੇਗੀ ਅਤੇ ਭੋਗ 1 ਜੂਨ ਨੂੰ ਸਵੇਰੇ 7.30 ਵਜੇ ਪੈਣਗੇ।

Radio Mirchi