ਫਲਸਤੀਨੀਆਂ ਦੀ ਸੁਰੱਖਿਆ ਯਕੀਨੀ ਬਣਾਏ ਇਜ਼ਰਾਈਲ: ਬਲਿੰਕਨ
ਫਲਸਤੀਨੀਆਂ ਦੀ ਸੁਰੱਖਿਆ ਯਕੀਨੀ ਬਣਾਏ ਇਜ਼ਰਾਈਲ: ਬਲਿੰਕਨ
ਤਲ ਅਵੀਵ-ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਇਜ਼ਰਾਈਲ ਨੂੰ ਕਿਹਾ ਹੈ ਕਿ ਗਾਜ਼ਾ ’ਚ ਫਲਸਤੀਨੀ ਲੋਕਾਂ ਦੀ ਸੁਰੱਖਿਆ ਲਈ ਹੋਰ ਵਧੇਰੇ ਕਦਮ ਚੁੱਕੇ ਜਾਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇਕਰ ਹਮਦਰਦੀ ਵਾਲਾ ਕੋਈ ਕਦਮ ਨਾ ਚੁੱਕਿਆ ਗਿਆ ਤਾਂ ਸ਼ਾਂਤੀ ਲਈ ਕੋਈ ਵੀ ਭਾਈਵਾਲ ਨੇੜੇ ਨਹੀਂ ਢੁੱਕੇਗਾ। ਗਾਜ਼ਾ ’ਚ ਹੋਰ ਵਧੇਰੇ ਮਾਨਵੀ ਸਹਾਇਤਾ ਪਹੁੰਚਾਉਣ ’ਤੇ ਜ਼ੋਰ ਦੇਣ ਲਈ ਬਲਿੰਕਨ ਤੀਜੀ ਵਾਰ ਇਜ਼ਰਾਈਲ ਪਹੁੰਚੇ ਹਨ। ਉਨ੍ਹਾਂ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਰਾਸ਼ਟਰਪਤੀ ਇਸਾਕ ਹਰਜ਼ੋਗ ਨਾਲ ਮੁਲਾਕਾਤ ਕੀਤੀ। ਜਾਣਕਾਰੀ ਮੁਤਾਬਕ ਨੇਤਨਯਾਹੂ ਨੇ ਕਿਹਾ ਕਿ ਜਦੋਂ ਤੱਕ ਬੰਧਕਾਂ ਨੂੰ ਹਮਾਸ ਰਿਹਾਅ ਨਹੀਂ ਕਰ ਦਿੰਦਾ ਇਜ਼ਰਾਈਲ ਜੰਗ ਨਹੀਂ ਰੋਕੇਗਾ। ਉਨ੍ਹਾਂ ਹਜਿ਼ਬੁੱਲਾ ਮੁਖੀ ਸੱਯਦ ਹਸਨ ਨਸਰੱਲਾ ਨੂੰ ਚਤਿਾਵਨੀ ਦਿੱਤੀ ਕਿ ਜੇਕਰ ਇਜ਼ਰਾਈਲ ਦੇ ਉੱਤਰੀ ਇਲਾਕਿਆਂ ’ਚ ਕੋਈ ਹਿਮਾਕਤ ਕੀਤੀ ਤਾਂ ਉਸ ਦੇ ਗੰਭੀਰ ਸਿੱਟੇ ਨਿਕਲਣਗੇ। ਜੰਗ ਸ਼ੁਰੂ ਹੋਣ ਦੇ ਕਰੀਬ ਇਕ ਮਹੀਨੇ ਬਾਅਦ ਨਸਰੱਲਾ ਦਾ ਪਹਿਲੀ ਵਾਰ ਬਿਆਨ ਸਾਹਮਣੇ ਆਇਆ ਹੈ। ਉਸ ਨੇ ਕਿਹਾ ਕਿ ਅਮਰੀਕੀ ਚਤਿਾਵਨੀ ਦੇ ਬਾਵਜੂਦ ਉਨ੍ਹਾਂ ਦੇ ਲੜਾਕੇ ਇਜ਼ਰਾਈਲ-ਹਮਾਸ ਜੰਗ ਤੋਂ ਪਿੱਛੇ ਨਹੀਂ ਹਟਣਗੇ। ਟੀਵੀ ’ਤੇ ਪ੍ਰਸਾਰਤਿ ਹੋਏ ਭਾਸ਼ਨ ’ਚ ਹਜਿ਼ਬੁੱਲਾ ਮੁਖੀ ਨੇ ਜੰਗ ’ਚ ਖੁੱਲ੍ਹ ਕੇ ਸ਼ਾਮਲ ਹੋਣ ਸਬੰਧੀ ਕੋਈ ਗੱਲ ਨਹੀਂ ਕੀਤੀ। ਉਸ ਨੇ ਕਿਹਾ ਕਿ ਇਜ਼ਰਾਈਲ ’ਤੇ ਹਮਲੇ ਦਾ ਫ਼ੈਸਲਾ ਹਮਾਸ ਨੇ ਹੀ ਲਿਆ ਸੀ ਅਤੇ ਹਜਿ਼ਬੁੱਲਾ ਦੀ ਉਸ ’ਚ ਕੋਈ ਭੂਮਿਕਾ ਨਹੀਂ ਹੈ। ਹਮਾਸ ਦੇ ਸਹਿਯੋਗੀ ਹਜਿ਼ਬੁੱਲਾ ਨੇ ਵੀਰਵਾਰ ਨੂੰ ਉੱਤਰੀ ਇਲਾਕੇ ’ਚ ਇਜ਼ਰਾਇਲੀ ਮੋਰਚਿਆਂ ’ਤੇ ਡਰੋਨ, ਮੋਰਟਾਰ ਅਤੇ ਆਤਮਘਾਤੀ ਡਰੋਨਾਂ ਰਾਹੀਂ ਹਮਲੇ ਕੀਤੇ। ਇਜ਼ਰਾਇਲੀ ਫ਼ੌਜ ਨੇ ਕਿਹਾ ਕਿ ਉਸ ਨੇ ਜੰਗੀ ਜਹਾਜ਼ਾਂ ਅਤੇ ਹੈਲੀਕਾਪਟਰਾਂ ਰਾਹੀਂ ਜਵਾਬੀ ਕਾਰਵਾਈ ਕੀਤੀ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਮਾਨਵੀ ਸਹਾਇਤਾ ਪਹੁੰਚਾਏ ਜਾਣਾ ਯਕੀਨੀ ਬਣਾਉਣ ਲਈ ਥੋੜੇ ਸਮੇਂ ਵਾਸਤੇ ਜੰਗਬੰਦੀ ਦੀ ਸਲਾਹ ਦਿੱਤੀ ਹੈ। ਬਲਿੰਕਨ ਦੇ ਇਸ ਦੌਰੇ ਦਾ ਮਕਸਦ ਫਲਸਤੀਨ ਲਈ ਰਾਹਤ ਸਮੱਗਰੀ ਦੀ ਸਪਲਾਈ ਦੀ ਇਜਾਜ਼ਤ ਅਤੇ ਵਿਦੇਸ਼ੀ ਨਾਗਰਿਕਾਂ ਤੇ ਜ਼ਖ਼ਮੀਆਂ ਦੀ ਨਿਕਾਸੀ ਦਾ ਰਾਹ ਪੱਧਰਾ ਕਰਨਾ ਹੈ। ਉਂਜ ਬੀਤੇ ਦੋ ਦਿਨਾਂ ’ਚ ਕਰੀਬ 800 ਵਿਅਕਤੀ ਉਥੋਂ ਕੱਢੇ ਗਏ ਹਨ। ਵ੍ਹਾਈਟ ਹਾਊਸ ਦੇ ਕੌਮੀ ਸੁਰੱਖਿਆ ਸਲਾਹਕਾਰ ਜੌਹਨ ਕਿਰਬੀ ਨੇ ਕਿਹਾ ਕਿ ਅਮਰੀਕਾ ਜੰਗਬੰਦੀ ਦੀ ਨਹੀਂ ਸਗੋਂ ਆਰਜ਼ੀ ਤੌਰ ’ਤੇ ਖ਼ਿੱਤੇ ’ਚ ਜੰਗ ਰੋਕਣ ਦੀ ਹਮਾਇਤ ਕਰ ਰਿਹਾ ਹੈ।