ਗਾਜ਼ਾ ’ਚ ਸਕੂਲ ਅਤੇ ਐਂਬੂਲੈਂਸ ’ਤੇ ਹਮਲੇ, 30 ਮੌਤਾਂ

ਗਾਜ਼ਾ ’ਚ ਸਕੂਲ ਅਤੇ ਐਂਬੂਲੈਂਸ ’ਤੇ ਹਮਲੇ, 30 ਮੌਤਾਂ

ਗਾਜ਼ਾ ’ਚ ਸਕੂਲ ਅਤੇ ਐਂਬੂਲੈਂਸ ’ਤੇ ਹਮਲੇ, 30 ਮੌਤਾਂ
ਗਾਜ਼ਾ/ਅਮਾਨ-ਉੱਤਰੀ ਗਾਜ਼ਾ ਦੇ ਜਬਾਲੀਆ ਸਥਤਿ ਸੰਯੁਕਤ ਰਾਸ਼ਟਰ ਵੱਲੋਂ ਚਲਾਏ ਜਾ ਰਹੇ ਅਲ-ਫਖੌਰਾ ਸਕੂਲ ਅਤੇ ਅਲ-ਸ਼ਿਫ਼ਾ ਹਸਪਤਾਲ ਦੀ ਐਂਬੂਲੈਂਸ ’ਤੇ ਇਜ਼ਰਾਇਲੀ ਫ਼ੌਜ ਦੇ ਹਮਲੇ ’ਚ 30 ਵਿਅਕਤੀ ਮਾਰੇ ਗਏ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਹਮਲੇ ਦੀ ਨਿਖੇਧੀ ਕਰਦਿਆਂ ਹਮਾਸ ਨੂੰ ਅਪੀਲ ਕੀਤੀ ਹੈ ਕਿ ਉਹ ਸਾਰੇ ਬੰਧਕਾਂ ਨੂੰ ਤੁਰੰਤ ਰਿਹਾਅ ਕਰੇ। ਉਧਰ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਜਾਰਡਨ ਦੌਰੇ ਦੌਰਾਨ ਅਰਬ ਮੁਲਕਾਂ ਵੱਲੋਂ ਜੰਗਬੰਦੀ ਦੀ ਮੰਗ ਲਈ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਵਿਚਾਰ ਵਟਾਂਦਰਾ ਕੀਤਾ।
ਉਨ੍ਹਾਂ ਕਿਹਾ ਕਿ ਅਮਰੀਕਾ ਸਮਝਦਾ ਹੈ ਕਿ ਜੇਕਰ ਜੰਗਬੰਦੀ ਹੋਈ ਤਾਂ ਫਲਸਤੀਨੀ ਦਹਿਸ਼ਤਗਰਦ ਗੁੱਟ ਮੁੜ ਇਕੱਤਰ ਹੋ ਜਾਣਗੇ ਅਤੇ ਉਹ ਦੁਬਾਰਾ 7 ਅਕਤੂਬਰ ਵਰਗੇ ਹਮਲੇ ਕਰ ਸਕਦੇ ਹਨ। ਉਂਜ ਜਾਰਡਨ ਦੇ ਵਿਦੇਸ਼ ਮੰਤਰੀ ਅਯਮਾਨ ਸਾਫ਼ਦੀ ਨੇ ਕਿਹਾ ਕਿ ਇਜ਼ਰਾਈਲ ਜੰਗੀ ਅਪਰਾਧ ਕਰ ਰਿਹਾ ਹੈ। ਅਲ-ਫਖੌਰਾ ਸਕੂਲ ’ਚ ਹਜ਼ਾਰਾਂ ਫਲਸਤੀਨੀਆਂ ਨੇ ਇਜ਼ਰਾਇਲੀ ਹਮਲੇ ਤੋਂ ਬਚਣ ਲਈ ਪਨਾਹ ਲਈ ਹੋਈ ਹੈ। ਸੰਯੁਕਤ ਰਾਸ਼ਟਰ ਫਲਸਤੀਨ ਸ਼ਰਨਾਰਥੀ ਏਜੰਸੀ ਦੀ ਸੰਚਾਰ ਡਾਇਰੈਕਟਰ ਜੂਲੀਅਟ ਟੋਓਮਾ ਨੇ ਸਕੂਲ ’ਤੇ ਹਮਲੇ ਦੀ ਪੁਸ਼ਟੀ ਕੀਤੀ ਹੈ। ਉਸ ਨੇ ਕਿਹਾ ਕਿ ਮ੍ਰਤਿਕਾਂ ’ਚ ਬੱਚੇ ਵੀ ਸ਼ਾਮਲ ਹਨ ਪਰ ਜਾਨੀ ਨੁਕਸਾਨ ਦੀ ਸਟੀਕ ਜਾਣਕਾਰੀ ਨਹੀਂ ਹੈ। ਗਾਜ਼ਾ ’ਚ ਸਿਹਤ ਮੰਤਰਾਲੇ ਨੇ ਕਿਹਾ ਕਿ ਨਾਸਿਰ ਚਿਲਡਰਨ ਹਸਪਤਾਲ ਦੇ ਗੇਟ ਨੇੜੇ ਹੋਏ ਹਮਲੇ ’ਚ ਦੋ ਔਰਤਾਂ ਮਾਰੀਆਂ ਗਈਆਂ ਜਦਕਿ ਕਈ ਹੋਰ ਲੋਕ ਜ਼ਖ਼ਮੀ ਹੋ ਗਏ। ਗਾਜ਼ਾ ਦੇ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਸ਼ੁੱਕਰਵਾਰ ਸ਼ਾਮ ਅਲ-ਸ਼ਿਫ਼ਾ ਹਸਪਤਾਲ ਲਜਿਾ ਰਹੀ ਐਂਬੂਲੈਂਸ ’ਤੇ ਹਮਲੇ ’ਚ 15 ਵਿਅਕਤੀ ਮਾਰੇ ਗਏ। ਇਜ਼ਰਾਇਲੀ ਫ਼ੌਜ ਨੇ ਕਿਹਾ ਕਿ ਹਮਾਸ ਦਹਿਸ਼ਤੀ ਸੈੱਲ ਵੱਲੋਂ ਵਰਤੀ ਜਾ ਰਹੀ ਐਂਬੂਲੈਂਸ ਨੂੰ ਉਨ੍ਹਾਂ ਨਿਸ਼ਾਨਾ ਬਣਾਇਆ ਹੈ ਅਤੇ ਹਮਲੇ ’ਚ ਹਮਾਸ ਦੇ ਕਈ ਲੜਾਕੇ ਮਾਰੇ ਗਏ ਹਨ। ਫਲਸਤੀਨੀ ਸਿਹਤ ਮੰਤਰਾਲੇ ਨੇ ਇਜ਼ਰਾਈਲ ਦੇ ਦਾਅਵੇ ਨੂੰ ਚੁਣੌਤੀ ਦਿੰਦਿਆਂ ਐਂਬੂਲੈਂਸ ’ਚ ਦਹਿਸ਼ਤਗਰਦ ਸਵਾਰ ਹੋਣ ਦੇ ਸਬੂਤ ਮੰਗੇ ਹਨ। ਇਜ਼ਰਾਈਲ ਨੇ ਕਿਹਾ ਹੈ ਕਿ ਜਦੋਂ ਤੱਕ ਬੰਧਕਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਉਹ ਗਾਜ਼ਾ ’ਚ ਹਮਲੇ ਨਹੀਂ ਰੋਕਣਗੇ। ਹਮਾਸ ਵੱਲੋਂ ਇਜ਼ਰਾਇਲੀ ਫ਼ੌਜ ਨੂੰ ਅੱਗੇ ਵਧਣ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸੂਤਰਾਂ ਮੁਤਾਬਕ ਉਸ ਦਾ ਇਰਾਦਾ ਇਜ਼ਰਾਇਲੀ ਬੰਧਕਾਂ ਦੇ ਬਦਲੇ ’ਚ ਫਲਸਤੀਨੀ ਕੈਦੀਆਂ ਨੂੰ ਰਿਹਾਅ ਕਰਾਉਣਾ ਹੈ। ਹਮਾਸ ਦੇ ਇਕ ਅਧਿਕਾਰੀ ਇੱਜ਼ਤ ਅਲ ਰੇਸ਼ਿਕ ਨੇ ਅਰਬ ਆਗੂਆਂ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਗਾਜ਼ਾ ਪੱਟੀ ਦੇ ਲੋਕਾਂ ਦੀ ਹਮਾਇਤ ’ਚ ਕੂਟਨੀਤਕ ਸਬੰਧ ਖ਼ਤਮ ਕਰਕੇ ਇਜ਼ਰਾਈਲ ਅਤੇ ਅਮਰੀਕਾ ’ਤੇ ਦਬਾਅ ਪਾਉਣ। ਇਸ ਦੌਰਾਨ ਲਬਿਨਾਨ ਤੋਂ ਹਜਿ਼ਬੁੱਲਾ ਨੇ ਇਕ ਤਾਕਤਵਰ ਮਜਿ਼ਾਈਲ ਇਜ਼ਰਾਇਲੀ ਟਿਕਾਣੇ ’ਤੇ ਦਾਗ਼ੀ।

Radio Mirchi