ਸੀਤ ਲਹਿਰ: ਸ਼ਿਮਲੇ ਨਾਲੋਂ ਠੰਢਾ ਹੋਇਆ ਬਠਿੰਡਾ

ਸੀਤ ਲਹਿਰ: ਸ਼ਿਮਲੇ ਨਾਲੋਂ ਠੰਢਾ ਹੋਇਆ ਬਠਿੰਡਾ

ਸੀਤ ਲਹਿਰ: ਸ਼ਿਮਲੇ ਨਾਲੋਂ ਠੰਢਾ ਹੋਇਆ ਬਠਿੰਡਾ
* ਪਹਾੜਾਂ ਵਿੱਚ ਬਰਫਬਾਰੀ ਮਗਰੋਂ ਮੈਦਾਨਾਂ ਵਿਚ ਠੰਢ ਉਤਰੀ
* ਬਠਿੰਡਾ ਦਾ ਘੱਟੋ-ਘੱਟ ਤਾਪਮਾਨ 4.2 ਡਿਗਰੀ ਸੈਲਸੀਅਸ ਤਕ ਪੁੱਜਿਆ
ਬਠਿੰਡਾ-ਪਹਾੜਾਂ ’ਤੇ ਬਰਫ਼ਬਾਰੀ ਹੋਣ ਕਾਰਨ ਮੈਦਾਨੀ ਖੇਤਰਾਂ ਵਿੱਚ ਠੰਢ ਉਤਰ ਆਈ ਹੈ। ਪੰਜਾਬ ਵਿੱਚ ਬਠਿੰਡਾ ਸਭ ਤੋਂ ਠੰਢਾ ਰਿਹਾ ਜਿਸ ਦਾ ਤਾਪਮਾਨ ਸ਼ਿਮਲਾ ਨਾਲੋਂ ਘੱਟ ਦਰਜ ਕੀਤਾ ਗਿਆ। ਬਠਿੰਡਾ ’ਚ ਘੱਟੋ-ਘੱਟ ਤਾਪਮਾਨ 4.2 ਅਤੇ ਸ਼ਿਮਲਾ ਦਾ 6.8 ਡਿਗਰੀ ਸੈਲਸੀਅਸ ਦਰਜ ਗਿਆ। ਇਸੇ ਦੌਰਾਨ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਛਾਈ ਸੰਘਣੀ ਧੁੰਦ ਕਾਰਨ ਜਨਜੀਵਨ ਪ੍ਰਭਾਵਿਤ ਰਿਹਾ। ਲੋਕਾਂ ਨੇ ਠੰਢ ਤੋਂ ਬਚਣ ਲਈ ਹੋਰ ਗਰਮ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ ਹਨ। ਧੁੰਦ ਕਾਰਨ ਰੇਲਵੇ ਵੱਲੋਂ ਕਾਫੀ ਗੱਡੀਆਂ 29 ਫਰਵਰੀ ਤੱਕ ਰੱਦ ਕਰ ਦਿੱਤੀਆਂ ਗਈਆਂ ਹਨ। ਧੁੰਦ ਕਾਰਨ ਦਿਖਣ ਸਮਰੱਥਾ (ਵਿਜ਼ੀਬਿਲਟੀ) ਘਟ ਗਈ ਹੈ ਜਿਸ ਕਾਰਨ ਲੋਕਾਂ ਨੂੰ ਸਫ਼ਰ ਦੌਰਾਨ ਦਿੱਕਤਾਂ ਆ ਰਹੀਆਂ ਹਨ। ਮੌਸਮ ਵਿਭਾਗ ਮੁਤਾਬਕ ਸ਼ੁੱਕਰਵਾਰ ਨੂੰ ਬਠਿੰਡਾ ’ਚ ਘੱਟੋ-ਘੱਟ ਤਾਪਮਾਨ 4.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਪਿੰਡ ਬੁੱਧ ਸਿੰਘ ਵਾਲਾ (ਜ਼ਿਲ੍ਹਾ ਮੋਗਾ) ’ਚ ਤਾਪਮਾਨ 5.1, ਬਰਨਾਲਾ ’ਚ 5.2, ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿੱਚ 5.4, ਸਨਅਤੀ ਸ਼ਹਿਰ ਲੁਧਿਆਣਾ ਵਿੱਚ 6.3, ਫ਼ਰੀਦਕੋਟ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਬੱਲ੍ਹੋਵਾਲ ਸੌਂਖੜੀ ’ਚ 6.4, ਫ਼ਿਰੋਜ਼ਪੁਰ ਵਿੱਚ 6.8, ਰੋਪੜ ’ਚ 7.1, ਪਟਿਆਲਾ ’ਚ 7.2, ਚੰਡੀਗੜ੍ਹ ’ਚ 7.4 ਤੇ ਸਮਰਾਲਾ ’ਚ ਘੱਟੋ-ਘੱਟ ਤਾਪਮਾਨ 7.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮਾਹਿਰਾਂ ਨੇ ਆਗਾਮੀ ਦਿਨਾਂ ’ਚ ਠੰਢ ਵਧਣ ਤੇ ਸੰਘਣੀ ਧੁੰਦ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਮਾਹਿਰਾਂ ਨੇ ਦੱਸਿਆ ਕਿ 16 ਦਸੰਬਰ ਨੂੰ ਮਾਝੇ ਤੇ ਦੁਆਬੇ ’ਚ ਕਿਤੇ-ਕਿਤੇ ਛਿੱਟੇ ਪੈਣ ਤੇ ਮਾਲਵਾ ’ਚ 20 ਤੱਕ ਮੌਸਮ ਖ਼ੁਸ਼ਕ ਰਹਿਣ ਦੀ ਸੰਭਾਵਨਾ ਹੈ।

Radio Mirchi