ਕੁਆਡ ਰਾਹੀਂ ਅਮਰੀਕਾ ਦੀ ਭਾਰਤ ਨਾਲ ਭਾਈਵਾਲੀ ਹੋਰ ਮਜ਼ਬੂਤ ਹੋਈ: ਬਲਿੰਕਨ

ਕੁਆਡ ਰਾਹੀਂ ਅਮਰੀਕਾ ਦੀ ਭਾਰਤ ਨਾਲ ਭਾਈਵਾਲੀ ਹੋਰ ਮਜ਼ਬੂਤ ਹੋਈ: ਬਲਿੰਕਨ

ਕੁਆਡ ਰਾਹੀਂ ਅਮਰੀਕਾ ਦੀ ਭਾਰਤ ਨਾਲ ਭਾਈਵਾਲੀ ਹੋਰ ਮਜ਼ਬੂਤ ਹੋਈ: ਬਲਿੰਕਨ
ਨਿਊਯਾਰਕ-ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਹੈ ਕਿ 2023 ’ਚ ਕੁਆਡ ਰਾਹੀਂ ਭਾਰਤ ਅਤੇ ਅਮਰੀਕਾ ਵਿਚਕਾਰ ਭਾਈਵਾਲੀ ਹੋਰ ਮਜ਼ਬੂਤ ਹੋਈ ਹੈ। ਬਲਿੰਕਨ ਨੇ ਇਹ ਪ੍ਰਤੀਕਰਮ ਸਾਲ ਦੇ ਅਖੀਰ ’ਚ ਹੋਣ ਵਾਲੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤਾ। ਬਲਿੰਕਨ ਨੇ ਕਿਹਾ ਕਿ ਅਮਰੀਕਾ ਦੀਆਂ ਹਿੰਦ-ਪ੍ਰਸ਼ਾਂਤ ਖ਼ਿੱਤੇ ’ਚ ਪਹਿਲਾਂ ਕਦੇ ਵੀ ਭਾਈਵਾਲੀਆਂ ਇੰਨੀਆਂ ਮਜ਼ਬੂਤ ਨਹੀਂ ਸਨ ਅਤੇ ਮੁਲਕ ਚੀਨ ਨਾਲ ਰਲ ਕੇ ਕੰਮ ਕਰਨਾ ਜਾਰੀ ਰਖੇਗਾ। ਉਨ੍ਹਾਂ ਕਿਹਾ ਕਿ ਬਾਇਡਨ ਨੇ ਕੈਂਪ ਡੇਵਿਡ ’ਚ ਇਤਿਹਾਸਕ ਸਿਖਰ ਸੰਮੇਲਨ ਕਰਕੇ ਜਾਪਾਨ ਅਤੇ ਦੱਖਣੀ ਕੋਰੀਆ ਨਾਲ ਸਬੰਧ ਹੋਰ ਮਜ਼ਬੂਤ ਕੀਤੇ ਹਨ। 

Radio Mirchi