ਮੁਕੰਮਲ ਜੰਗਬੰਦੀ ਨਾਲ ਹੀ ਬੰਦੀਆਂ ਦੀ ਰਿਹਾਈ ਸੰਭਵ: ਹਮਾਸ

ਮੁਕੰਮਲ ਜੰਗਬੰਦੀ ਨਾਲ ਹੀ ਬੰਦੀਆਂ ਦੀ ਰਿਹਾਈ ਸੰਭਵ: ਹਮਾਸ

ਮੁਕੰਮਲ ਜੰਗਬੰਦੀ ਨਾਲ ਹੀ ਬੰਦੀਆਂ ਦੀ ਰਿਹਾਈ ਸੰਭਵ: ਹਮਾਸ
ਯੇਰੂਸ਼ਲਮ-ਹਮਾਸ ਦੇ ਅਧਿਕਾਰੀ ਨੇ ਕਿਹਾ ਹੈ ਕਿ ਬੰਦੀਆਂ ਨੂੰ ਆਜ਼ਾਦ ਕਰਾਉਣ ਲਈ ਇਜ਼ਰਾਇਲੀ ਨੂੰ ਮੁਕੰਮਲ ਜੰਗਬੰਦੀ ਕਰਨੀ ਪਵੇਗੀ। ਅਸਥਾਈ ਜੰਗਬੰਦੀ ਨਾਲ ਗੱਲ ਨਹੀਂ ਬਣੇਗੀ। ਉਨ੍ਹਾਂ ਨੇ ਕਿਹਾ ਕਿ ਸਿਰਫ਼ ਜੰਗਬੰਦੀ ਨਾਲ ਬੰਦੀਆਂ ਦੀ ਰਿਹਾਈ ਸੰਭਵ ਹੈ। ਇਸ ਦੌਰਾਨ ਇਜ਼ਰਾਈਲ ਨੇ ਗਾਜ਼ਾ ਵਿੱਚ ਆਪਣੇ ਹਮਲੇ ਤੇਜ਼ ਕਰ ਦਿੱਤੇ ਹਨ। ਉਸ ਦਾ ਨਿਸ਼ਾਨਾ ਹਮਾਸ ਦੀ ਕੈਦ ਤੋਂ ਸਾਰੇ 100 ਬੰਦੀਆਂ ਨੂੰ ਛੁਡਾਉਣਾ ਹੈ। ਇਜ਼ਰਾਈਲ-ਹਮਾਸ ਯੁੱਧ ਨੇ ਪਹਿਲਾਂ ਹੀ ਗਾਜ਼ਾ ਦੀ 23 ਲੱਖ ਆਬਾਦੀ ਦਾ 85 ਫੀਸਦ ਹਿੱਸਾ ਖਦੇੜ ਦਿੱਤਾ ਹੈ।ਇਜ਼ਰਾਈਲ ਦੇ ਹਵਾਈ ਤੇ ਜ਼ਮੀਨੀ ਹਮਲੇ ਵਧਣ ਕਾਰਨ ਦੱਖਣੀ ਇਲਾਕੇ ’ਚੋਂ ਲੋਕਾਂ ਦਾ ਉਥੋਂ ਭੱਜਣ ਦਾ ਖ਼ਤਰਾ ਵੱਧ ਗਿਆ ਹੈ।

Radio Mirchi