ਅਮਰੀਕਾ: ਅਸਮਾਨ ’ਚ ਅਲਾਸਕਾ ਏਅਰਲਾਈਨਜ਼ ਦੇ ਜਹਾਜ਼ ਦੀ ਖ਼ਿੜਕੀ ਉੱਡੀ

ਅਮਰੀਕਾ: ਅਸਮਾਨ ’ਚ ਅਲਾਸਕਾ ਏਅਰਲਾਈਨਜ਼ ਦੇ ਜਹਾਜ਼ ਦੀ ਖ਼ਿੜਕੀ ਉੱਡੀ
ਪੋਰਟਲੈਂਡ-ਅਮਰੀਕਾ ਦੀ ਅਲਾਸਕਾ ਏਅਰਲਾਈਨਜ਼ ਦੇ ਜਹਾਜ਼ ਨੂੰ ਉਸ ਵੇਲੇ ਓਰੇਗਨ ਐਮਰਜੰਸੀ ਲੈਂਡਿੰਗ ਕਰਨੀ ਪਈ ਜਦੋਂ ਇਸ ਦੀ ਇਕ ਖਿੜਕੀ ਹਜ਼ਾਰਾਂ ਫੁੱਟ ਉਚਾਈ ’ਤੇ ਉੱਡ ਗਈ। ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਇਸ ਜਹਾਜ਼ ‘ਚ 174 ਯਾਤਰੀ ਅਤੇ ਅਮਲੇ ਦੇ 6 ਮੈਂਬਰ ਸਵਾਰ ਸਨ। ਇਹ ਹਾਦਸਾ ਅਲਾਸਕਾ ਏਅਰਲਾਈਨਜ਼ ਦੀ ਫਲਾਈਟ 1282 ਦੇ ਰਵਾਨਾ ਹੋਣ ਤੋਂ ਥੋੜ੍ਹੀ ਦੇਰ ਬਾਅਦ ਹੋਇਆ। ਜਹਾਜ਼ ਓਰੇਗਨ ਦੇ ਪੋਰਟਲੈਂਡ ਤੋਂ ਕੈਲੀਫੋਰਨੀਆ ਦੇ ਓਨਟਾਰੀਓ, ਜਾ ਰਿਹਾ ਸੀ।