ਕਿਸਾਨਾਂ ਨੂੰ ਸ਼ਾਂਤ ਕਰਨ ਲਈ ਫਰਾਂਸ ਚੁੱਕੇਗਾ ਨਵੇਂ ਕਦਮ

ਕਿਸਾਨਾਂ ਨੂੰ ਸ਼ਾਂਤ ਕਰਨ ਲਈ ਫਰਾਂਸ ਚੁੱਕੇਗਾ ਨਵੇਂ ਕਦਮ

ਕਿਸਾਨਾਂ ਨੂੰ ਸ਼ਾਂਤ ਕਰਨ ਲਈ ਫਰਾਂਸ ਚੁੱਕੇਗਾ ਨਵੇਂ ਕਦਮ
ਪੈਰਿਸ-ਰਾਜਧਾਨੀ ਪੈਰਿਸ ਦੁਆਲੇ ਇਕੱਠੇ ਹੋਏ ਮੁਜ਼ਾਹਰਾਕਾਰੀ ਕਿਸਾਨਾਂ ਨਾਲ ਨਜਿੱਠਣ ਲਈ ਫਰਾਂਸ ਸਰਕਾਰ ਨੇ ਨਵੇਂ ਕਦਮ ਚੁੱਕੇ ਹਨ। ਫਰਾਂਸ ਸਰਕਾਰ ਨੇ ਕਿਸਾਨਾਂ ਨੂੰ ਸ਼ਾਂਤ ਕਰਨ ਲਈ ਹੋਰ ਰਿਆਇਤਾਂ ਦੇਣ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਕਿਸਾਨ ਸ਼ਿਕਾਇਤ ਕਰ ਰਹੇ ਹਨ ਕਿ ਫਸਲ ਉਗਾਉਣਾ ਤੇ ਪਾਲਣਾ ਬਹੁਤ ਮੁਸ਼ਕਲ ਹੁੰਦਾ ਜਾ ਰਿਹਾ ਹੈ ਤੇ ਲਾਹੇਵੰਦ ਨਹੀਂ ਹੈ। ਸਰਕਾਰ ਦੀਆਂ ਤਰਜੀਹਾਂ ਬਾਰੇ ਨਵੇਂ ਪ੍ਰਧਾਨ ਮੰਤਰੀ ਗੈਬਰੀਅਲ ਐੱਟਲ ਸੰਸਦ ਦੇ ਹੇਠਲੇ ਸਦਨ ਵਿਚ ਦੱਸਣਗੇ। ਦੱਸਣਯੋਗ ਹੈ ਕਿ ਫਰਾਂਸ ਵਿਚ ਕਿਸਾਨਾਂ ਦਾ ਰੋਸ ਮੁਜ਼ਾਹਰਾ ਸਰਕਾਰ ਲਈ ਸਿਰਦਰਦੀ ਬਣ ਗਿਆ ਹੈ। ਕਿਸਾਨ ਵੱਧ ਖਰੀਦ ਕੀਮਤਾਂ, ਘੱਟ ਪਾਬੰਦੀਆਂ ਤੇ ਲਾਗਤ ਖਰਚੇ ਘਟਾਉਣ ਦੀ ਮੰਗ ਕਰ ਰਹੇ ਹਨ। ਪਿਛਲੇ ਹਫ਼ਤੇ ਸਰਕਾਰ ਵੱਲੋਂ ਚੁੱਕੇ ਕਦਮਾਂ ਨੂੰ ਕਿਸਾਨਾਂ ਨੇ ਨਾਕਾਫੀ ਕਰਾਰ ਦਿੱਤਾ ਸੀ। ਸਰਕਾਰ ਨੇ ਵਾਅਦਾ ਕੀਤਾ ਸੀ ਕਿ ਉਹ ਮੰਗਲਵਾਰ ਨੂੰ ਹੋਰ ਐਲਾਨ ਕਰੇਗੀ। ਕਿਸਾਨਾਂ ਨੇ ਪੈਰਿਸ ਨੂੰ ਚੁਫੇਰਿਓਂ ਘੇਰਿਆ ਹੋਇਆ ਹੈ। ਸੈਂਕੜੇ ਟਰੈਕਟਰਾਂ ਨੇ ਸੜਕਾਂ ਉਤੇ ਘਾਹ-ਫੂਸ ਸੁੱਟ ਕੇ ਪੈਰਿਸ ਵਾਲੇ ਜਾਂਦੇ ਰਾਜਮਾਰਗ ਬੰਦ ਕਰ ਦਿੱਤੇ ਹਨ। ਮੁਜ਼ਾਹਰਾਕਾਰੀ ਕਿਸਾਨ ਲੰਮੇ ਸੰਘਰਸ਼ ਦੀ ਤਿਆਰੀ ਕਰ ਰਹੇ ਹਨ। ਉਨ੍ਹਾਂ ਟੈਂਟ ਲਾ ਲਏ ਹਨ ਤੇ ਉਨ੍ਹਾਂ ਕੋਲ ਖਾਣ-ਪੀਣ ਦਾ ਵੀ ਵਾਧੂ ਪ੍ਰਬੰਧ ਹੈ। ਸਰਕਾਰ ਨੇ ਪੈਰਿਸ ਖੇਤਰ ਵਿਚ 15,000 ਪੁਲੀਸ ਕਰਮੀ ਤਾਇਨਾਤ ਕੀਤੇ ਹਨ ਤਾਂ ਕਿ ਮੁਜ਼ਾਹਰਾਕਾਰੀ ਰਾਜਧਾਨੀ ਵਿਚ ਦਾਖਲ ਨਾ ਹੋ ਸਕਣ। ਗੁਆਂਢੀ ਮੁਲਕ ਬੈਲਜੀਅਮ ਵਿਚ ਵੀ ਕਿਸਾਨਾਂ ਨੇ ਸੰਘਰਸ਼ ਦਾ ਝੰਡਾ ਚੁੱਕ ਲਿਆ ਹੈ। ਉਨ੍ਹਾਂ ਰਾਜਧਾਨੀ ਬਰੱਸਲਜ਼ ਵੱਲ ਜਾਂਦੇ ਕੁਝ ਮੁੱਖ ਮਾਰਗਾਂ ਸਣੇ ਹੋਰ ਸੜਕਾਂ ’ਤੇ ਬੈਰੀਕੇਡ ਲਾ ਦਿੱਤੇ ਹਨ ਤੇ ਟਰੈਫਿਕ ਰੋਕ ਦਿੱਤੀ ਹੈ। ਫਰਾਂਸ ਵਿਚ ਉੱਠਿਆ ਸੰਘਰਸ਼ ਆਲਮੀ ਖੁਰਾਕ ਸੰਕਟ ਦਾ ਹੀ ਇਕ ਹੋਰ ਰੂਪ ਹੈ ਜਿਸ ਨੂੰ ਯੂਕਰੇਨ ’ਤੇ ਰੂਸ ਦੇ ਹਮਲੇ ਨੂੰ ਹੋਰ ਡੂੰਘਾ ਕਰ ਦਿੱਤਾ ਹੈ। ਫਰਾਂਸੀਸੀ ਕਿਸਾਨਾਂ ਦਾ ਕਹਿਣਾ ਹੈ ਖਾਦਾਂ ਤੇ ਊਰਜਾ ਦੀਆਂ ਕੀਮਤਾਂ ਅਤੇ ਹੋਰ ਲਾਗਤ ਖ਼ਰਚਿਆਂ ਦੇ ਵਧਣ ਕਾਰਨ ਫਸਲਾਂ ਪਾਲਣਾ ਔਖਾ ਹੋ ਗਿਆ ਹੈ। ਇਸ ਤੋਂ ਇਲਾਵਾ ਪਸ਼ੂਆਂ ਨੂੰ ਪਾਲਣ ਵਿਚ ਵੀ ਮੁਸ਼ਕਲ ਆ ਰਹੀ ਹੈ।

Radio Mirchi