ਈਡੀ ਦੀ ਅਪੀਲ ’ਤੇ ਕੇਜਰੀਵਾਲ ਨੂੰ ਅਦਾਲਤ ਵੱਲੋਂ ਸੰਮਨ

ਈਡੀ ਦੀ ਅਪੀਲ ’ਤੇ ਕੇਜਰੀਵਾਲ ਨੂੰ ਅਦਾਲਤ ਵੱਲੋਂ ਸੰਮਨ

ਈਡੀ ਦੀ ਅਪੀਲ ’ਤੇ ਕੇਜਰੀਵਾਲ ਨੂੰ ਅਦਾਲਤ ਵੱਲੋਂ ਸੰਮਨ
ਨਵੀਂ ਦਿੱਲੀ-ਦਿੱਲੀ ਦੀ ਕੋਰਟ ਨੇ ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਦਾਇਰ ਪਟੀਸ਼ਨ ’ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 17 ਫਰਵਰੀ ਲਈ ਸੰਮਨ ਕੀਤਾ ਹੈ। ਆਮ ਆਦਮੀ ਪਾਰਟੀ ਨੇ ਕਿਹਾ ਕਿ ਉਹ ਦਿੱਲੀ ਕੋਰਟ ਵੱਲੋਂ ਜਾਰੀ ਹੁਕਮਾਂ ਦੇ ਅਧਿਐਨ ਮਗਰੋਂ ਜ਼ਰੂਰੀ ਕਾਨੂੰਨੀ ਕਾਰਵਾਈ ਕਰੇਗੀ। ਈਡੀ ਨੇ ਦਾਅਵਾ ਕੀਤਾ ਸੀ ਕਿ ਕੇਜਰੀਵਾਲ ਨੂੰ ਕੌਮੀ ਰਾਜਧਾਨੀ ਵਿੱਚ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਦੀ ਜਾਂਚ ਨੂੰ ਲੈ ਕੇ ਪੰਜ ਵਾਰ ਸੰਮਨ ਕੀਤੇ ਗਏ, ਪਰ ਮੁੱਖ ਮੰਤਰੀ ਆਨੇ-ਬਹਾਨੇ ਇਨ੍ਹਾਂ (ਸੰਮਨਾਂ) ਦੀ ਤਾਮੀਲ ਕਰਨ ਤੋਂ ਕੰਨੀ ਵੱਟਦੇ ਰਹੇ। ਵਧੀਕ ਚੀਫ਼ ਮੈਟਰੋਪਾਲਿਟਨ ਮੈਜਿਸਟਰੇਟ ਦਿਵਿਆ ਮਲਹੋਤਰਾ ਨੇ ਕਿਹਾ, ‘‘ਸ਼ਿਕਾਇਤ ਦਾ ਨੋਟਿਸ ਲੈਂਦਿਆਂ ਕੇੇਜਰੀਵਾਲ ਨੂੰ 17 ਫਰਵਰੀ ਲਈ ਸੰਮਨ ਜਾਰੀ ਕੀਤੇ ਜਾਂਦੇ ਹਨ।’’ ਈਡੀ ਨੇ ਕੇਜਰੀਵਾਲ ਵੱਲੋਂ ਸੰਮਨਾਂ ਦੀ ਤਾਮੀਲ ਨਾ ਕੀਤੇ ਜਾਣ ਮਗਰੋਂ 3 ਫਰਵਰੀ ਨੂੰ ਕੋਰਟ ਵਿੱਚ ਨਵੇਂ ਸਿਰੇ ਤੋਂ ਸ਼ਿਕਾਇਤ ਦਰਜ ਕੀਤੀ ਸੀ। ਏਜੰਸੀ ਨੇ ਪਿਛਲੇ ਬੁੱਧਵਾਰ ਕੇਜਰੀਵਾਲ ਨੂੰ 5ਵੀਂ ਵਾਰ ਸੰਮਨ ਜਾਰੀ ਕਰਦਿਆਂ ਲੰਘੇ ਸ਼ੁੱਕਰਵਾਰ ਪੇਸ਼ ਹੋਣ ਲਈ ਕਿਹਾ ਸੀ, ਪਰ ਮੁੱਖ ਮੰਤਰੀ ਨੇ ਈਡੀ ਅੱਗੇ ਪੇਸ਼ ਹੋਣ ਦੀ ਥਾਂ ਚੰਡੀਗੜ੍ਹ ਮੇਅਰ ਦੀ ਚੋਣ ਵਿੱਚ ਗੜਬੜੀ ਖਿਲਾਫ਼ ਦਿੱਲੀ ਵਿੱਚ ਭਾਜਪਾ ਦਫ਼ਤਰ ਅੱਗੇ ਦਿੱਤੇ ਜਾਣ ਵਾਲੇ ਰੋਸ ਮੁਜ਼ਾਹਰੇ ’ਚ ਸ਼ਾਮਲ ਹੋਣ ਨੂੰ ਤਰਜੀਹ ਦਿੱਤੀ। ‘ਆਪ’ ਨੇ ਕਿਹਾ ਕਿ ਉਹ ਦਿੱਲੀ ਕੋਰਟ ਵੱਲੋਂ ਜਾਰੀ ਹੁਕਮਾਂ ਦੇ ਅਧਿਐਨ ਮਗਰੋਂ ਜ਼ਰੂਰੀ ਕਾਨੂੰਨੀ ਕਾਰਵਾਈ ਕਰੇਗੀ। ਪਾਰਟੀ ਨੇ ਦਾਅਵਾ ਕੀਤਾ ਕਿ ਈਡੀ ਵੱਲੋਂ ਕੇਜਰੀਵਾਲ ਖਿਲਾਫ਼ ਜਾਰੀ ਨੋਟਿਸ ਗੈਰਕਾਨੂੰਨੀ ਸਨ।‘ਆਪ’ ਆਗੂ ਜੈਸਮੀਨ ਸ਼ਾਹ ਨੇ ਕਿਹਾ, ‘‘ਅਸੀਂ ਕੋਰਟ ਵੱਲੋਂ ਜਾਰੀ ਸੰਮਨਾਂ ਦਾ ਅਧਿਐਨ ਕਰ ਰਹੇ ਹਾਂ ਤੇ ਉਸ ਮੁਤਾਬਕ ਹੀ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਵਾਂਗੇ।’’ 

Radio Mirchi