ਲੋਕਾ ਸਭਾ ਚੋਣਾਂ: ਲੁਧਿਆਣਾ ਤੋਂ ਪੰਜਾ ਲੜਾ ਸਕਦੈ ਆਸ਼ੂ

ਲੋਕਾ ਸਭਾ ਚੋਣਾਂ: ਲੁਧਿਆਣਾ ਤੋਂ ਪੰਜਾ ਲੜਾ ਸਕਦੈ ਆਸ਼ੂ

ਲੋਕਾ ਸਭਾ ਚੋਣਾਂ: ਲੁਧਿਆਣਾ ਤੋਂ ਪੰਜਾ ਲੜਾ ਸਕਦੈ ਆਸ਼ੂ
ਲੁਧਿਆਣਾ-ਲੋਕ ਸਭਾ ਹਲਕਾ ਲੁਧਿਆਣਾ ਦੇ ਮੌਜੂਦਾ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਭਾਜਪਾ ਵਿੱਚ ਸ਼ਾਮਲ ਹੁੰਦੇ ਹੀ ਚੋਣਾਂ ਤੋਂ ਪਹਿਲਾਂ ਕਾਂਗਰਸ ਦਾ ਜਹਾਜ਼ ਅਚਾਨਕ ਡਗਮਗਾ ਗਿਆ ਹੈ। ਕਈ ਦਿਨਾਂ ਤੋਂ ਲਗਾਤਾਰ ਬਿੱਟੂ ਲੁਧਿਆਣਾ ਹਲਕੇ ਵਿੱਚ ਕਾਂਗਰਸੀਆਂ ਨੂੰ ਨਾਲ ਲੈ ਕੇ ਚੋਣ ਪ੍ਰਚਾਰ ਵਿੱਚ ਲੱਗੇ ਹੋਏ ਸਨ। ਸਭ ਨੂੰ ਇਹ ਵੀ ਯਕੀਨ ਸੀ ਕਿ ਬਿੱਟੂ ਦੀ ਕਾਂਗਰਸ ਵੱਲੋਂ ਟਿਕਟ ਪੱਕੀ ਹੈ। ਇਸ ਕਰਕੇ ਲਗਾਤਾਰ ਉਹ ਚੋਣ ਪ੍ਰਚਾਰ ਕਰ ਰਹੇ ਹਨ। ਹੁਣ ਜਦੋਂ ਬਿੱਟੂ ਕਾਂਗਰਸ ਨੂੰ ਅਲਵਿਦਾ ਕਹਿ ਗਏ ਹਨ ਤਾਂ ਕਾਂਗਰਸ ਦੇ ਲਈ ਚੋਣ ਮੈਦਾਨ ਵਿੱਚ ਚੰਗਾ ਉਮੀਦਵਾਰ ਲੱਭਣਾ ਵੀ ਕਿਸੇ ਚਣੌਤੀ ਤੋਂ ਘੱਟ ਨਹੀਂ ਹੋਵੇਗਾ। ਹਾਲਾਂਕਿ, ਬਿੱਟੂ ਦੇ ਕਾਂਗਰਸ ਵਿੱਚ ਜਾਂਦੇ ਹੀ ਸਿਆਸੀ ਗਲਿਆਰਿਆਂ ਵਿੱਚ ਚੁੰਝ ਚਰਚਾ ਛਿੜ ਗਈ ਹੈ ਕਿ ਕਾਂਗਰਸ ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ’ਤੇ ਦਾਅ ਖੇਡ ਸਕਦੀ ਹੈ। ਆਸ਼ੂ ਲੋਕ ਸਭਾ ਹਲਕਾ ਲੁਧਿਆਣਾ ਤੋਂ ਵਾਕਿਫ਼ ਹਨ ਜਿਸ ਦਾ ਫਾਇਦਾ ਉਨ੍ਹਾਂ ਨੂੰ ਮਿਲ ਸਕਦਾ ਹੈ। ਇਸ ਦੇ ਨਾਲ ਹੀ ਹਿੰਦੂ ਚਿਹਰਾ ਹੋਣ ਕਾਰਨ ਕਾਂਗਰਸ ਪਾਰਟੀ ਨੂੰ ਵੀ ਫਾਇਦਾ ਮਿਲੇਗਾ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਅੱਜ ਸਵੇਰੇ ਹੀ ਭਾਜਪਾ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਉਹ ਲੋਕ ਸਭਾ ਚੋਣਾਂ ਇਕੱਲੇ ਹੀ ਲੜੇਗੀ। ਇਸ ਤੋਂ ਬਾਅਦ ਸ਼ਾਮ ਹੁੰਦੇ ਹੁੰਦੇ ਪੰਜਾਬ ਦੀ ਸਭ ਤੋਂ ਵੱਡੀ ਲੋਕ ਸਭਾ ਸੀਟ ਲੁਧਿਆਣਾ ਤੋਂ ਮੌਜੂਦਾ ਲੋਕ ਸਭਾ ਮੈਂਬਰ ਬਿੱਟੂ ਕਾਂਗਰਸ ਨੂੰ ਅਲਵਿਦਾ ਕਹਿ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ। ਜਦਕਿ ਦੋ ਦਿਨ ਪਹਿਲਾਂ ਤੱਕ ਰਵਨੀਤ ਸਿੰਘ ਬਿੱਟੂ ਕਾਂਗਰਸ ਪਾਰਟੀ ਦਾ ਝੰਡਾ ਲਗਾ ਕੇ ਆਪਣੇ ਹਲਕੇ ਵਿੱਚ ਚੋਣ ਪ੍ਰਚਾਰ ਕਰ ਰਹੇ ਸਨ। ਤਿੰਨ ਵਾਰ ਕਾਂਗਰਸ ਪਾਰਟੀ ਤੋਂ ਟਿਕਟ ਲੈ ਕੇ ਲਗਾਤਾਰ ਚੋਣ ਜਿੱਤਣ ਵਾਲੇ ਬਿੱਟੂ ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਵੀ ਕਾਫ਼ੀ ਕਰੀਬੀ ਰਹੇ ਹਨ। ਪਰ ਅਚਾਨਕ ਹੀ ਬਿਨਾਂ ਚਰਚਾਵਾਂ ਤੋਂ ਹੀ ਬਿੱਟੂ ਨੇ ਦਿੱਲੀ ਵਿੱਚ ਭਾਜਪਾ ਦਾ ਪੱਲਾ ਫੜ ਲਿਆ।
ਇਹ ਵੀ ਚਰਚਾ ਹੈ ਕਿ ਬਿੱਟੂ ਨੂੰ ਭਾਜਪਾ ਲੁਧਿਆਣਾ ਤੋਂ ਹੀ ਚੋਣ ਮੈਦਾਨ ਵਿੱਚ ਉਤਾਰ ਸਕਦੀ ਹੈ ਜਿਸ ਦੇ ਲਈ ਭਾਜਪਾ ਤਿਆਰੀ ਕਰ ਰਹੀ ਹੈ। ਤਿੰਨ ਵਾਰ ਕਾਂਗਰਸ ਤੋਂ ਚੋਣ ਲੜਨ ਤੋਂ ਬਾਅਦ ਚਰਚਾ ਸੀ ਕਿ ਇਸ ਵਾਰ ਬਿੱਟੂ ਦਾ ਚੋਣ ਜਿੱਤਣ ਵਾਲਾ ਰਾਹ ਮੁਸ਼ਕਲ ਹੋਵੇਗਾ ਪਰ ਭਾਜਪਾ ਵਿੱਚ ਜਾਣ ਤੋਂ ਬਾਅਦ ਬਿੱਟੂ ਸ਼ਹਿਰੀ ਹਲਕਿਆਂ ਦੀ ਵੋਟਾਂ ਦਾ ਫਾਇਦਾ ਮਿਲ ਸਕਦਾ ਹੈ।

Radio Mirchi