ਪੁਲੀਸ ਨੇ ਜੌਰਜ ਵਾਸ਼ਿੰਗਟਨ ’ਵਰਸਿਟੀ ’ਚ ਫਲਸਤੀਨ ਪੱਖੀਆਂ ਦੇ ਟੈਂਟ ਉਖਾੜੇ

ਪੁਲੀਸ ਨੇ ਜੌਰਜ ਵਾਸ਼ਿੰਗਟਨ ’ਵਰਸਿਟੀ ’ਚ ਫਲਸਤੀਨ ਪੱਖੀਆਂ ਦੇ ਟੈਂਟ ਉਖਾੜੇ

ਪੁਲੀਸ ਨੇ ਜੌਰਜ ਵਾਸ਼ਿੰਗਟਨ ’ਵਰਸਿਟੀ ’ਚ ਫਲਸਤੀਨ ਪੱਖੀਆਂ ਦੇ ਟੈਂਟ ਉਖਾੜੇ
ਸ਼ਿਕਾਗੋ-ਪੁਲੀਸ ਨੇ ਫਲਸਤੀਨ ਪੱਖੀ ਵਿਦਿਆਰਥੀਆਂ ਵੱਲੋਂ ਵਾਸ਼ਿੰਗਟਨ ਡੀਸੀ ’ਚ ਜੌਰਜ ਵਾਸ਼ਿੰਗਟਨ ਯੂਨੀਵਰਸਿਟੀ ਅੰਦਰ ਲਾਏ ਕੈਂਪਾਂ ਨੂੰ ਅੱਜ ਤੜਕੇ ਉਦੋਂ ਉਖਾੜ ਦਿੱਤਾ ਜਦੋਂ ਦਰਜਨਾਂ ਪ੍ਰਦਰਸ਼ਨਕਾਰੀਆਂ ਨੇ ਯੂਨੀਵਰਸਿਟੀ ਮੁਖੀ ਏਲੇਨ ਗਰੈਨਬਰਗ ਦੀ ਰਿਹਾਇਸ਼ ਵੱਲ ਮਾਰਚ ਕੀਤਾ। ਪੁਲੀਸ ਨੇ 33 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਉਨ੍ਹਾਂ ਪਲਾਜ਼ਾ ਦੇ ਅੱਗੇ ਐੱਚ ਸਟਰੀਟ ਅਤੇ ਯੂਨੀਵਰਸਿਟੀ ਯਾਰਡ ਖਾਲੀ ਨਾ ਕੀਤਾ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਯੂਨੀਵਰਸਿਟੀ ਅਧਿਕਾਰੀਆਂ ਨੇ ਵੀ ਚਿਤਾਵਨੀ ਦਿੱਤੀ ਸੀ ਕਿ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਮੁਅੱਤਲ ਕਰ ਦਿੱਤਾ ਜਾਵੇਗਾ। ਯੂਨੀਵਰਸਿਟੀ ਨੇ ਇਕ ਬਿਆਨ ’ਚ ਕਿਹਾ ਕਿ ਉਹ ਵਿਦਿਆਰਥੀਆਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੇ ਹੱਕ ਦੀ ਰੱਖਿਆ ਲਈ ਵਚਨਬੱਧ ਹੈ ਪਰ ਕੈਂਪ ਲਾਉਣਾ ਗ਼ੈਰਕਾਨੂੰਨੀ ਸਰਗਰਮੀ ਹੈ ਜਿਸ ਨਾਲ ਯੂਨੀਵਰਸਿਟੀ ਦੀਆਂ ਨੀਤੀਆਂ ਅਤੇ ਸ਼ਹਿਰ ਦੇ ਨੇਮਾਂ ਦੀ ਸਿੱਧੀ ਉਲੰਘਣਾ ਹੁੰਦੀ ਹੈ। ਸਥਾਨਕ ਮੀਡੀਆ ਮੁਤਾਬਕ ਕੁਝ ਪ੍ਰਦਰਸ਼ਨਕਾਰੀਆਂ ਨੂੰ ਕੈਂਪ ’ਚ ਦਾਖ਼ਲ ਹੋਣ ਤੋਂ ਰੋਕਣ ਲਈ ਮਿਰਚਾਂ ਦਾ ਸਪਰੇਅ ਵੀ ਕੀਤਾ ਗਿਆ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਯੂਨੀਵਰਸਿਟੀ ਆਫ਼ ਸ਼ਿਕਾਗੋ ’ਚ ਫਲਸਤੀਨ ਪੱਖੀਆਂ ਦੇ ਕੈਂਪ ਹਟਾ ਦਿੱਤੇ ਗਏ ਸਨ। ਕਰੀਬ ਤਿੰਨ ਹਫ਼ਤੇ ਪਹਿਲਾਂ ਕੋਲੰਬੀਆ ਯੂਨੀਵਰਸਿਟੀ ’ਚ ਸ਼ੁਰੂ ਕੀਤੇ ਗਏ ਪ੍ਰਦਰਸ਼ਨਾਂ ਦਾ ਭਾਂਬੜ ਅਮਰੀਕਾ ਦੀਆਂ ਹੋਰ ਯੂਨੀਵਰਸਿਟੀਆਂ ਅਤੇ ਯੂਰੋਪ ਤੱਕ ਫੈਲ ਗਿਆ ਹੈ। ਕੁਝ ਕਾਲਜਾਂ ਨੇ ਫੌਰੀ ਪ੍ਰਦਰਸ਼ਨਾਂ ’ਤੇ ਨੱਥ ਪਾ ਲਈ ਸੀ ਪਰ ਕੁਝ ਨੂੰ ਪੁਲੀਸ ਸੱਦਣੀ ਗਈ। ਜਾਣਕਾਰੀ ਮੁਤਾਬਕ 18 ਅਪਰੈਲ ਤੋਂ ਲੈ ਕੇ ਹੁਣ ਤੱਕ 50 ਕੈਂਪਸਾਂ ’ਚ 2600 ਤੋਂ ਵਧ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ। ਕਨੈਕਟੀਕਟ ਦੀ ਵੇਸਲੇਯਾਨ ਯੂਨੀਵਰਸਿਟੀ ’ਚ ਫਲਸਤੀਨ ਪੱਖੀ ਪ੍ਰਦਰਸ਼ਨਕਾਰੀਆਂ ਦੇ ਕੈਂਪਾਂ ਦੀ ਗਿਣਤੀ 100 ਤੋਂ ਵਧ ਹੋ ਗਈ ਹੈ। ਯੂਨੀਵਰਸਿਟੀ ਦੇ ਮੁਖੀ ਮਾਈਕਲ ਰੋਥ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਦੀ ਭਾਵਨਾ ਅਹਿਮ ਹੈ ਕਿਉਂਕਿ ਉਹ ਬੇਕਸੂਰ ਲੋਕਾਂ ਦੀਆਂ ਹੱਤਿਆਵਾਂ ਵੱਲ ਧਿਆਨ ਖਿੱਚ ਰਹੇ ਹਨ।

Radio Mirchi