ਰਾਫ਼ਾਹ ’ਤੇ ਹਮਲੇ ਲਈ ਹਥਿਆਰਾਂ ਦੀ ਸਪਲਾਈ ਨਹੀਂ ਕਰਾਂਗੇ: ਬਾਇਡਨ

ਰਾਫ਼ਾਹ ’ਤੇ ਹਮਲੇ ਲਈ ਹਥਿਆਰਾਂ ਦੀ ਸਪਲਾਈ ਨਹੀਂ ਕਰਾਂਗੇ: ਬਾਇਡਨ

ਰਾਫ਼ਾਹ ’ਤੇ ਹਮਲੇ ਲਈ ਹਥਿਆਰਾਂ ਦੀ ਸਪਲਾਈ ਨਹੀਂ ਕਰਾਂਗੇ: ਬਾਇਡਨ
ਵਾਸ਼ਿੰਗਟਨ-ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਉਹ ਇਜ਼ਰਾਈਲ ਨੂੰ ਮਾਰੂ ਹਥਿਆਰਾਂ ਦੀ ਸਪਲਾਈ ਨਹੀਂ ਕਰੇਗਾ ਜਿਨ੍ਹਾਂ ਨੂੰ ਰਾਫ਼ਾਹ ’ਤੇ ਹਮਲੇ ਲਈ ਵਰਤਿਆ ਜਾ ਸਕਦਾ ਹੈ। ਸੀਐੱਨਐੱਨ ਨਾਲ ਇੰਟਰਵਿਊ ’ਚ ਬਾਇਡਨ ਨੇ ਕਿਹਾ ਕਿ ਅਮਰੀਕਾ ਅਜੇ ਵੀ ਇਜ਼ਰਾਈਲ ਦੀ ਰੱਖਿਆ ਪ੍ਰਤੀ ਵਚਨਬੱਧ ਹੈ ਅਤੇ ਉਹ ਆਇਰਨ ਡੋਮ ਰਾਕੇਟ ਇੰਟਰਸੈਪਟਰ ਅਤੇ ਹੋਰ ਹਥਿਆਰਾਂ ਦੀ ਸਪਲਾਈ ਜਾਰੀ ਰੱਖੇਗਾ ਪਰ ਜੇਕਰ ਇਜ਼ਰਾਈਲ ਨੇ ਰਾਫ਼ਾਹ ’ਤੇ ਹਮਲਾ ਕੀਤਾ ਤਾਂ ਅਮਰੀਕਾ ਉਸ ਨੂੰ ਹਥਿਆਰਾਂ ਅਤੇ ਗੋਲਿਆਂ ਦੀ ਸਪਲਾਈ ਨਹੀਂ ਕਰੇਗਾ। ਅਮਰੀਕਾ ਨੇ ਇਜ਼ਰਾਈਲ ਨੂੰ ਵੱਡੇ ਪੱਧਰ ’ਤੇ ਫ਼ੌਜੀ ਸਹਾਇਤਾ ਪ੍ਰਦਾਨ ਕੀਤੀ ਹੈ। ਬਾਇਡਨ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਪਿਛਲੇ ਹਫ਼ਤੇ ਉਨ੍ਹਾਂ ਇਜ਼ਰਾਈਲ ਨੂੰ ਭੇਜੇ ਜਾਣ ਵਾਲੇ ਬੰਬਾਂ ਦਾ ਜ਼ਖ਼ੀਰਾ ਰੋਕ ਲਿਆ ਸੀ। ਅਮਰੀਕਾ ਨੂੰ ਖ਼ਦਸ਼ਾ ਹੈ ਕਿ ਧਮਾਕਾਖ਼ੇਜ਼ ਸਮੱਗਰੀ ਸੰਘਣੀ ਆਬਾਦੀ ਵਾਲੇ ਇਲਾਕਿਆਂ ’ਚ ਵਰਤੀ ਜਾ ਸਕਦੀ ਹੈ। ਬਾਇਡਨ ਨੇ ਕਿਹਾ ਕਿ ਇਜ਼ਰਾਈਲ ਨੇ ਰਾਫ਼ਾਹ ਦੇ ਆਲੇ-ਦੁਆਲੇ ਅਪਰੇਸ਼ਨ ਦੌਰਾਨ ਅਜੇ ਲਾਲ ਲਕੀਰ ਨਹੀਂ ਉਲੰਘੀ ਹੈ ਅਤੇ ਉਸ ਨੂੰ ਗਾਜ਼ਾ ’ਚ ਆਮ ਲੋਕਾਂ ਦੀ ਸੁਰੱਖਿਆ ਲਈ ਬਹੁਤ ਵੱਡੇ ਕਦਮ ਚੁੱਕਣ ਦੀ ਲੋੜ ਹੈ। ਰੱਖਿਆ ਮੰਤਰੀ ਲੌਇਡ ਆਸਟਿਨ ਨੇ ਹਥਿਆਰਾਂ ਦੀ ਸਪਲਾਈ ’ਚ ਦੇਰੀ ਦੀ ਪੁਸ਼ਟੀ ਕੀਤੀ। ਉਧਰ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਉਸ ਕੋਲ ਦੱਖਣੀ ਗਾਜ਼ਾ ’ਚ ਮੈਡੀਕਲ ਅਪਰੇਸ਼ਨਾਂ ਲਈ ਸਿਰਫ਼ ਤਿੰਨ ਦਿਨ ਦਾ ਈਂਧਣ ਬਚਿਆ ਹੈ। ਰਾਫ਼ਾਹ ਲਾਂਘਾ ਬੰਦ ਹੋਣ ਕਾਰਨ ਰਾਹਤ ਸਮੱਗਰੀ ਗਾਜ਼ਾ ’ਚ ਨਹੀਂ ਪਹੁੰਚ ਰਹੀ ਹੈ। ਉਂਜ ਇਜ਼ਰਾਈਲ ਨੇ ਕਿਹਾ ਹੈ ਕਿ ਉਨ੍ਹਾਂ ਕੇਰੇਮ ਸ਼ਾਲੋਮ ਲਾਂਘਾ ਸਮੱਗਰੀ ਭੇਜਣ ਲਈ ਮੁੜ ਤੋਂ ਖੋਲ੍ਹ ਦਿੱਤਾ ਹੈ। -ਏਪੀ

Radio Mirchi