ਭਾਰਤ ਨੂੰ ਪੰਜ ਸੌ ਸਾਲ ਪੁਰਾਣੀ ਤਾਂਬੇ ਦੀ ਮੂਰਤੀ ਵਾਪਸ ਕਰੇਗੀ ਆਕਸਫੋਰਡ ’ਵਰਸਿਟੀ

ਭਾਰਤ ਨੂੰ ਪੰਜ ਸੌ ਸਾਲ ਪੁਰਾਣੀ ਤਾਂਬੇ ਦੀ ਮੂਰਤੀ ਵਾਪਸ ਕਰੇਗੀ ਆਕਸਫੋਰਡ ’ਵਰਸਿਟੀ
ਲੰਡਨ:ਯੂਕੇ ਦੀ ਮਾਣਮੱਤੀ ਆਕਸਫੋਰਡ ਯੂਨੀਵਰਸਿਟੀ ਨੇ ਭਾਰਤ ਨੂੰ ਪੰਜ ਸੌ ਸਾਲ ਪੁਰਾਣੀ ਤਾਂਬੇ ਦੀ ਮੂਰਤੀ ਵਾਪਸ ਕਰਨ ਦੀ ਸਹਿਮਤੀ ਦਿੱਤੀ ਹੈ। ਇਹ ਮੂਰਤੀ ਜੋ ਇਕ ਸਾਧ ਦੀ ਹੈ, ਤਾਮਿਲ ਨਾਡੂ ਦੇ ਇਕ ਮੰਦਰ ’ਚੋਂ ਚੋਰੀ ਕੀਤੀ ਗਈ ਸੀ। ਯੂਨੀਵਰਸਿਟੀ ਦੇ ਐਸ਼ਮੋਲੀਅਨ ਮਿਊਜ਼ੀਅਮ ਨੇ ਇਕ ਬਿਆਨ ਵਿਚ ਕਿਹਾ, ‘‘ਆਕਸਫੋਰਡ ਯੂਨੀਵਰਸਿਟੀ ਦੀ ਕੌਂਸਲ ਨੇ 11 ਮਾਰਚ 2024 ਨੂੰ ਭਾਰਤੀ ਹਾਈ ਕਮਿਸ਼ਨ ਦੇ ਉਸ ਦਾਅਵੇ ਦੀ ਹਮਾਇਤ ਕੀਤੀ ਸੀ, ਜਿਸ ਵਿਚ ਐਸ਼ਮੋਲੀਅਨ ਮਿਊਜ਼ੀਅਮ ਵਿਚ ਪਈ ਸਾਧ ਤਿਰੂਮਨਕਾਈ ਅਲਵਰ ਦੀ 16ਵੀਂ ਸਦੀ ਦੀ ਤਾਂਬੇ ਦੀ ਮੂਰਤੀ ਵਾਪਸ ਕੀਤੇ ਜਾਣ ਦੀ ਮੰਗ ਕੀਤੀ ਗਈ ਸੀ। ਇਹ ਫੈਸਲਾ ਹੁਣ ਮਨਜ਼ੂਰੀ ਲਈ ਚੈਰਿਟੀ ਕਮਿਸ਼ਨ ਨੂੰ ਭੇਜਿਆ ਜਾਵੇਗਾ।’’ ਆਕਸਫੋਰਡ ਯੂਨੀਵਰਸਟਿੀ ਦੇ ਐਸ਼ਮੋਲੀਅਨ ਮਿਊਜ਼ੀਅਮ ਨੇ ਸਾਧ ਤਿਰੂਮਨਕਾਈ ਅਲਵਰ ਦੀ 60 ਸੈਂਟੀਮੀਟਰ ਉੱਚੀ ਇਹ ਮੂਰਤੀ 1967 ਵਿਚ ਸੋਥਬੀ ਨਿਲਾਮ ਘਰ ਤੋਂ ਪ੍ਰਾਪਤ ਕੀਤੀ ਸੀ।