ਗ਼ੈਰ-ਕਾਨੂੰਨੀ ਵਿਆਹ ਮਾਮਲੇ ਵਿੱਚ ਇਮਰਾਨ ਅਤੇ ਬੁਸ਼ਰਾ ਦੀ ਸਜ਼ਾ ਮੁਅੱਤਲ ਕਰਨ ਬਾਰੇ ਅਪੀਲ ਖਾਰਜ

ਗ਼ੈਰ-ਕਾਨੂੰਨੀ ਵਿਆਹ ਮਾਮਲੇ ਵਿੱਚ ਇਮਰਾਨ ਅਤੇ ਬੁਸ਼ਰਾ ਦੀ ਸਜ਼ਾ ਮੁਅੱਤਲ ਕਰਨ ਬਾਰੇ ਅਪੀਲ ਖਾਰਜ

ਗ਼ੈਰ-ਕਾਨੂੰਨੀ ਵਿਆਹ ਮਾਮਲੇ ਵਿੱਚ ਇਮਰਾਨ ਅਤੇ ਬੁਸ਼ਰਾ ਦੀ ਸਜ਼ਾ ਮੁਅੱਤਲ ਕਰਨ ਬਾਰੇ ਅਪੀਲ ਖਾਰਜ
ਇਸਲਾਮਾਬਾਦ-ਪਾਕਿਸਤਾਨ ਦੀ ਇਕ ਜ਼ਿਲਾ ਅਦਾਲਤ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਦੀ ਗੈਰ-ਕਾਨੂੰਨੀ ਵਿਆਹ ਦੇ ਮਾਮਲੇ ਵਿੱਚ ਸਜ਼ਾ ਮੁਅੱਤਲ ਕਰਨ ਦੀ ਅਪੀਲ ਨੂੰ ਰੱਦ ਕਰ ਦਿੱਤਾ। ਜ਼ਿਲ੍ਹਾ ਅਦਾਲਤ ਨੇ ਇੱਦਤ ਕੇਸ ਦੇ ਨਾਂ ਨਾਲ ਮਸ਼ਹੂਰ ਮਾਮਲੇ ਸਬੰਧੀ ਜੋੜੇ ਨੂੰ ਸੱਤ ਸਾਲ ਜੇਲ੍ਹ ਅਤੇ ਦੋਵਾਂ ਨੂੰ ਪੰਜ-ਪੰਜ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਸੀ। ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਏਡੀਐੱਸਜੇ ਅਫ਼ਜ਼ਲ ਮਾਜੋਕਾ ਨੇ ਸੁਣਵਾਈ ਮਗਰੋਂ ਮੰਗਲਵਾਰ ਨੂੰ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ। ਅੱਜ ਜਿਉਂ ਹੀ ਜੱਜ ਨੇ ਅਦਾਲਤ ਵਿੱਚ ਫ਼ੈਸਲਾ ਸੁਣਾਇਆ ਕਿ ਜੋੜੇ ਵੱਲੋਂ ਦਾਇਰ ਕੀਤੀਆਂ ਗਈਆਂ ਪਟੀਸ਼ਨਾਂ ਨੂੰ ਰੱਦ ਕਰ ਦਿੱਤਾ ਗਿਆ, ਉਸ ਦੇ ਨਾਲ ਹੀ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਪਤਨੀ ਦੀਆਂ ਰਿਹਾਈ ਦੀਆਂ ਉਮੀਦਾਂ ’ਤੇ ਪਾਣੀ ਫਿਰ ਗਿਆ। ਬੀਬੀ ਬੁਸ਼ਰਾ ਦੇ ਸਾਬਕਾ ਪਤੀ ਖਵਾਰ ਮਾਨੇਕਾ ਨੇ ਨਵੰਬਰ, 2023 ਵਿੱਚ ਜੋੜੇ ਖ਼ਿਲਾਫ਼ ਕੇਸ ਦਾਇਰ ਕੀਤਾ ਸੀ।

Radio Mirchi