ਗਿਆਨੀ ਕੇਵਲ ਸਿੰਘ ਨੇ ਖਾਲਸਾ ਪੰਥ ਦੇ ਨਾਂ ਲਿਖਿਆ ਖੁੱਲ੍ਹਾ ਪੱਤਰ

ਗਿਆਨੀ ਕੇਵਲ ਸਿੰਘ ਨੇ ਖਾਲਸਾ ਪੰਥ ਦੇ ਨਾਂ ਲਿਖਿਆ ਖੁੱਲ੍ਹਾ ਪੱਤਰ

ਗਿਆਨੀ ਕੇਵਲ ਸਿੰਘ ਨੇ ਖਾਲਸਾ ਪੰਥ ਦੇ ਨਾਂ ਲਿਖਿਆ ਖੁੱਲ੍ਹਾ ਪੱਤਰ
ਅੰਮ੍ਰਿਤਸਰ-ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਅਤੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਸ੍ਰੀ ਅਕਾਲ ਤਖ਼ਤ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਇੱਕ ਖੁੱਲ੍ਹਾ ਪੱਤਰ ਖਾਲਸਾ ਪੰਥ ਦੇ ਨਾਂ ਜਾਰੀ ਕੀਤਾ ਹੈ। ਇਸ ਪੱਤਰ ਵਿੱਚ ਉਨ੍ਹਾਂ ਕਿਹਾ ਹੈ ਕਿ ਅੱਜ ਘੋਖਣ ਦੀ ਲੋੜ ਹੈ ਕਿ ਸ੍ਰੀ ਅਕਾਲ ਤਖ਼ਤ ਦੀ ਮਹਾਤਤਾ ਕਿੰਨੀ ਕੁ ਅਸਰਦਾਇਕ ਹੈ? ਉਨ੍ਹਾਂ ਕਿਹਾ ਕਿ ਅੱਜ ਦੇ ਸਿੱਖਾਂ ਨੂੰ ਸ੍ਰੀ ਅਕਾਲ ਤਖਤ ਦਾ ਨਿਰਭਉ, ਨਿਰਵੈਰ, ਨਿਰਪੱਖ ਅਵਸਥਾ ਵਾਲਾ ਵਰਤਾਰਾ ਸਮਝਣ ਦੀ ਲੋੜ ਹੈ।
ਉਨ੍ਹਾਂ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਵਰਤਮਾਨ ਸਮੇਂ ਵਿੱਚ ਕੌਮੀ ਮਾਨਸਿਕਤਾ ਵਿੱਚ ਦੁਵਿਧਾ ਅਤੇ ਦਵੈਸ਼ ਭਾਰੂ ਹੋ ਚੁੱਕਾ ਹੈ। ਸਿੱਖਾਂ ਦੀਆਂ ਪ੍ਰਬੰਧਕੀ ਸੰਸਥਾਵਾਂ ਬਾਰੇ ਸੰਸਾਰ ਭਰ ਵਿੱਚ ਵਸਦੇ ਸਿੱਖਾਂ ਦੇ ਮਨਾਂ ਵਿੱਚ ਸ਼ੰਕੇ ਹਨ। ਉਨ੍ਹਾਂ ਨੇ ਇਸ ਮੌਕੇ ਅਕਾਲ ਤਖ਼ਤ ਦੀ ਮਹੱਤਤਾ ਨੂੰ ਧੁਰ ਅੰਦਰ ਘੋਖਣ ਦੀ ਗੱਲ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਰਗੀਆਂ ਕੌਮੀ ਮਾਣ-ਸਨਮਾਨ ਦੀਆਂ ਪਾਤਰ ਸੰਸਥਾਵਾਂ ਅੱਜ ਅਕਾਲ ਤਖਤ ਦੇ ਪ੍ਰਭਾਵ ਹੇਠ ਕਿਉਂ ਨਹੀਂ ਹਨ? ਸਿੱਖ ਧੜੇ ਆਪਸੀ ਸਿਆਸਤ ਦਾ ਸ਼ਿਕਾਰ ਕਿਉਂ ਹੋ ਰਹੇ ਹਨ? ਉਨ੍ਹਾਂ ਅਜਿਹੇ ਕਈ ਸਵਾਲ ਉਠਾਏ ਹਨ ਅਤੇ ਕਿਹਾ ਕਿ ਇਸ ਨੂੰ ਹਰ ਸਿੱਖ ਨੂੰ ਆਪਣੇ ਅੰਦਰ ਤੱਕ ਘੋਖਣ ਦੀ ਲੋੜ ਹੈ। ਉਨ੍ਹਾਂ ਸਿੱਖ ਘਰਾਣਿਆਂ ਵਿੱਚੋਂ ਪਤਿਤਪੁਣੇ ਤੇ ਨਸ਼ਿਆਂ ਨੂੰ ਖਤਮ ਕਰਨ ਅਤੇ ਜਾਤ ਪਾਤ ਨੂੰ ਸਿੱਖੀ ਦੇ ਵਿਹੜੇ ਵਿੱਚੋਂ ਬਾਹਰ ਕਰਨ ’ਤੇ ਜ਼ੋਰ ਦਿੱਤਾ ਹੈ।
 

Radio Mirchi