ਮੈਂ ਡੈਮੋਕਰੈਟਿਕ ਪਾਰਟੀ ਦਾ ਉਮੀਦਵਾਰ ਹਾਂ: ਬਾਇਡਨ

ਮੈਂ ਡੈਮੋਕਰੈਟਿਕ ਪਾਰਟੀ ਦਾ ਉਮੀਦਵਾਰ ਹਾਂ: ਬਾਇਡਨ

ਮੈਂ ਡੈਮੋਕਰੈਟਿਕ ਪਾਰਟੀ ਦਾ ਉਮੀਦਵਾਰ ਹਾਂ: ਬਾਇਡਨ
ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਬੁੱਧਵਾਰ ਨੂੰ ਕਿਹਾ ਕਿ ਉਹ 5 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਡੈਮੋਕਰੈਟਿਕ ਪਾਰਟੀ ਦੇ ਉਮੀਦਵਾਰ ਹਨ ਅਤੇ ਉਨ੍ਹਾਂ ’ਤੇ ਇਸ ਦੌੜ ’ਚੋਂ ਹਟਣ ਦਾ ਕੋਈ ਦਬਾਅ ਨਹੀਂ ਹੈ। ਬਾਇਡਨ ਦਾ ਇਹ ਬਿਆਨ ਮੀਡੀਆ ਦੀਆਂ ਹਾਲੀਆ ਉਨ੍ਹਾਂ ਖ਼ਬਰਾਂ ਤੋਂ ਬਿਲਕੁਲ ਉਲਟ ਹੈ ਜਿਨ੍ਹਾਂ ’ਚ ਕਿਹਾ ਗਿਆ ਸੀ ਕਿ ਪਾਰਟੀ ’ਚ ਅੰਦਰ ਅਜਿਹੀ ਧਾਰਨਾ ਹੈ ਕਿ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰਾਂ ਦੀ ਬਹਿਸ (ਪ੍ਰੈਜ਼ੀਡੈਂਸ਼ੀਅਲ ਡਿਬੇਟ) ’ਚ ਬਾਇਡਨ ਦਾ ਪ੍ਰਦਰਸ਼ਨ ਵਿਰੋਧੀ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਦੇ ਮੁਕਾਬਲੇ ਨਿਰਾਸ਼ਾਜਨਕ ਰਿਹਾ ਹੈ ਅਤੇ ਉਨ੍ਹਾਂ ਨੂੰ ਪਿੱਛੇ ਹਟ ਜਾਣਾ ਚਾਹੀਦਾ ਹੈ। ਬਾਇਡਨ ਨੇ ਚੋਣਾਂ ਲਈ ਚੰਦਾ ਇਕੱਠਾ ਕਰਨ ਦੀ ਮੁਹਿੰਮ ਦੌਰਾਨ ਕਿਹਾ, ‘‘ਮੈਂ ਡੈਮੋਕਰੈਟਿਕ ਪਾਰਟੀ ਦਾ ਉਮੀਦਵਾਰ ਹਾਂ। ਕੋਈ ਵੀ ਮੈਨੂੰ ਬਾਹਰ ਨਹੀਂ ਕਰ ਰਿਹਾ। ਮੈਂ ਮੈਦਾਨ ਨਹੀਂ ਛੱਡ ਰਿਹਾ। ਮੈਂ ਅੰਤ ਤੱਕ ਇਸ ਦੌੜ ’ਚ ਹਾਂ ਅਤੇ ਅਸੀਂ ਇਹ ਚੋਣਾਂ ਜਿੱਤਣ ਜਾ ਰਹੇ ਹਾਂ। ਮੈਨੂੰ ਤੇ ਉਪ ਰਾਸ਼ਟਰਪਤੀ ਹੈਰਿਸ ਨੂੰ ਨਵੰਬਰ ’ਚ ਡੋਨਲਡ ਟਰੰਪ ਨੂੰ ਹਰਾਉਣ ਲਈ ਚੰਦਾ ਦਿਓ।’’ ਐਟਲਾਂਟਾ ’ਚ ਪਿਛਲੇ ਵੀਰਵਾਰ ਨੂੰ ਹੋਈ ਬਹਿਸ ’ਚ ਖਰਾਬ ਪ੍ਰਦਰਸ਼ਨ ਮਗਰੋਂ ਬਾਇਡਨ ਦੀ ਰੇਟਿੰਗ ਹੇਠਾਂ ਆ ਗਈ ਹੈ।

Radio Mirchi