ਅਰਚਨਾ ਮਕਵਾਨਾ ਆਨਲਾਈਨ ਵਿਧੀ ਰਾਹੀਂ ਪੁਲੀਸ ਜਾਂਚ ਵਿੱਚ ਸ਼ਾਮਲ

ਅਰਚਨਾ ਮਕਵਾਨਾ ਆਨਲਾਈਨ ਵਿਧੀ ਰਾਹੀਂ ਪੁਲੀਸ ਜਾਂਚ ਵਿੱਚ ਸ਼ਾਮਲ

ਅਰਚਨਾ ਮਕਵਾਨਾ ਆਨਲਾਈਨ ਵਿਧੀ ਰਾਹੀਂ ਪੁਲੀਸ ਜਾਂਚ ਵਿੱਚ ਸ਼ਾਮਲ
ਅੰਮ੍ਰਿਤਸਰ-ਇੱਥੇ ਦਰਬਾਰ ਸਾਹਿਬ ਵਿੱਚ ਯੋਗ ਆਸਨ ਕਰਨ ਵਾਲੀ ਗੁਜਰਾਤ ਦੀ ਅਰਚਨਾ ਮਕਵਾਨਾ ਅੱਜ ਆਨਲਾਈਨ ਵਿਧੀ ਰਾਹੀਂ ਪੁਲੀਸ ਜਾਂਚ ਵਿੱਚ ਸ਼ਾਮਲ ਹੋਈ ਅਤੇ ਆਪਣੇ ਬਿਆਨ ਦਰਜ ਕਰਵਾਏ। ਅੰਮ੍ਰਿਤਸਰ ਪੁਲੀਸ ਦੀ ਏਡੀਸੀਪੀ ਡਾ. ਦਰਪਨ ਆਹਲੂਵਾਲੀਆ ਨੇ ਦੱਸਿਆ ਕਿ ਪੁਲੀਸ ਨੇ ਸੀਆਰਪੀਸੀ ਦੀ ਧਾਰਾ 41 ਤਹਿਤ ਉਸ ਨੂੰ ਨੋਟਿਸ ਜਾਰੀ ਕੀਤਾ ਸੀ ਅਤੇ ਜਾਂਚ ਵਿੱਚ ਸ਼ਾਮਲ ਹੋਣ ਲਈ ਸੰਮਨ ਭੇਜਿਆ ਸੀ। ਉਨ੍ਹਾਂ ਦੱਸਿਆ ਕਿ ਅੱਜ ਅਰਚਨਾ ਮਕਵਾਨਾ ਨੇ ਵਰਚੁਅਲ ਤੌਰ ’ਤੇ ਇਸ ਜਾਂਚ ਵਿੱਚ ਸ਼ਮੂਲੀਅਤ ਕੀਤੀ ਅਤੇ ਆਪਣੇ ਬਿਆਨ ਦਰਜ ਕਰਵਾਏ ਹਨ। ਉਸ ਨੇ ਆਨਲਾਈਨ ਹੀ ਆਪਣੇ ਬਿਆਨ ਭੇਜੇ ਹਨ।

Radio Mirchi