ਬਰਤਾਨੀਆ: ਵਿਰੋਧੀ ਧਿਰ ਦੀ ਆਗੂ ਵਜੋਂ ਦਾਅਵਾ ਪੇਸ਼ ਕਰ ਸਕਦੀ ਹੈ ਪ੍ਰੀਤੀ ਪਟੇਲ

ਬਰਤਾਨੀਆ: ਵਿਰੋਧੀ ਧਿਰ ਦੀ ਆਗੂ ਵਜੋਂ ਦਾਅਵਾ ਪੇਸ਼ ਕਰ ਸਕਦੀ ਹੈ ਪ੍ਰੀਤੀ ਪਟੇਲ

ਬਰਤਾਨੀਆ: ਵਿਰੋਧੀ ਧਿਰ ਦੀ ਆਗੂ ਵਜੋਂ ਦਾਅਵਾ ਪੇਸ਼ ਕਰ ਸਕਦੀ ਹੈ ਪ੍ਰੀਤੀ ਪਟੇਲ
ਲੰਡਨ-ਬਰਤਾਨੀਆ ਦੀ ਸਾਬਕਾ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਬਰਤਾਨਵੀ ਸੰਸਦ (ਹਾਊਸ ਆਫ ਕਾਮਨਜ਼) ਵਿਚ ਵਿਰੋਧੀ ਧਿਰ ਦੇ ਆਗੂ ਵਜੋਂ ਰਿਸ਼ੀ ਸੂਨਕ ਦੀ ਥਾਂ ਲੈਣ ਲਈ ਦਾਅਵਾ ਪੇਸ਼ ਕਰ ਸਕਦੀ ਹੈ। ਯੂਕੇ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਭਾਰਤੀ ਮੂਲ ਦੀ ਬ੍ਰਿਟਿਸ਼ ਸੰਸਦ ਮੈਂਬਰ ਪਟੇਲ (52) ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਆਮ ਚੋਣਾਂ ਵਿਚ ਆਪਣੀ ਕੰਜ਼ਰਵੇਟਿਵ ਪਾਰਟੀ ਨੂੰ ਮਿਲੀ ਕਰਾਰੀ ਹਾਰ ਦੇ ਬਾਵਜੂਦ ਐਸੈਕਸ ਦੀ ਵਾਇਥਮ ਸੀਟ ’ਤੇ ਸ਼ਾਨਦਾਰ ਜਿੱਤ ਦਰਜ ਕੀਤੀ ਸੀ। ਸੂਨਕ ਨੇ ਪੰਜ ਜੁਲਾਈ ਨੂੰ ਲੇਬਰ ਪਾਰਟੀ ਦੀ ਜਿੱਤ ਮਗਰੋਂ ਆਪਣੇ ਅਸਤੀਫ਼ੇ ਦਾ ਐਲਾਨ ਕੀਤਾ ਸੀ। ਸੂਨਕ ਹੁਣ ਬੁੱਧਵਾਰ ਨੂੰ ਸੰਸਦ ਦੇ ਰਾਜਕੀ ਉਦਘਾਟਨੀ ਸਮਾਗਮ ਵਿਚ ਵਿਰੋਧੀ ਧਿਰ ਦੇ ਅੰਤਰਿਮ ਆਗੂ ਵਜੋਂ ਸ਼ਾਮਲ ਹੋਣਗੇ।
‘ਡੇਲੀ ਟੈਲੀਗ੍ਰਾਫ਼’ ਨੇ ਸੀਨੀਅਰ ਸੰਸਦ ਮੈਂਬਰ ਦੇ ਇਕ ਨੇੜਲੇ ਸੂਤਰ ਦੇ ਹਵਾਲੇ ਨਾਲ ਆਪਣੀ ਖ਼ਬਰ ਵਿਚ ਕਿਹਾ, ‘‘ਪ੍ਰੀਤੀ ਨੇ ਦੂਜਿਆਂ ਨੂੰ ਸਹਿਯੋਗ ਦੇਣ ਦੀ ਪੂਰੀ ਕੋਸ਼ਿਸ਼ ਕੀਤੀ। ਉਨ੍ਹਾਂ ਦਾ ਮੰਨਣਾ ਹੈ ਉਨ੍ਹਾਂ ਦੇ ਸਹਿ-ਕਰਮੀਆਂ ਨੂੰ ਆਮ ਚੋਣਾਂ ਦੇ ਨਤੀਜਿਆਂ ਨੂੰ ਹਜ਼ਮ ਕਰਨ ਲਈ ਸਮਾਂ ਚਾਹੀਦਾ ਹੇ ਤੇ ਉਹ ਨਹੀਂ ਚਾਹੁੰਦੀ ਕਿ ਸੰਭਾਵੀ ਉਮੀਦਵਾਰ ਮੀਡੀਆ ਵਿਚ ਆਪਣੀ ਗੱਲ ਰੱਖਣ।’’ ਉਂਜ ਸੂਤਰ ਨੇ ਕਿਹਾ ਕਿ ਪਟੇਲ ਨੇ ਇਕ ਟੀਮ ਬਣਾ ਲਈ ਹੈ, ਕਿਉਂਕਿ ਪਿਛਲੇ ਹਫ਼ਤੇ ਕਈ ਸਹਿਯੋਗੀਆਂ ਨੇ ਉਨ੍ਹਾਂ ਨੂੰ ਵਿਰੋਧੀ ਧਿਰ ਦੇ ਆਗੂ ਵਜੋਂ ਚੋਣ ਲੜਨ ਦੀ ਅਪੀਲ ਕੀਤੀ ਸੀ।

Radio Mirchi