ਬਾਇਡਨ ਦੀ ਚੋਣ ਮੁਹਿੰਮ ਦੇ ਫੰਡ ਹੈਰਿਸ ਲਈ ਤਬਦੀਲ ਕਰਨ ਖ਼ਿਲਾਫ਼ ਸ਼ਿਕਾਇਤ

ਬਾਇਡਨ ਦੀ ਚੋਣ ਮੁਹਿੰਮ ਦੇ ਫੰਡ ਹੈਰਿਸ ਲਈ ਤਬਦੀਲ ਕਰਨ ਖ਼ਿਲਾਫ਼ ਸ਼ਿਕਾਇਤ

ਬਾਇਡਨ ਦੀ ਚੋਣ ਮੁਹਿੰਮ ਦੇ ਫੰਡ ਹੈਰਿਸ ਲਈ ਤਬਦੀਲ ਕਰਨ ਖ਼ਿਲਾਫ਼ ਸ਼ਿਕਾਇਤ
ਵਾਸ਼ਿੰਗਟਨ-ਟਰੰਪ ਦੇ ਪ੍ਰਚਾਰ ਦਲ ਨੇ ਸੰਘੀ ਚੋਣ ਕਮਿਸ਼ਨ ਕੋਲ ਇਕ ਸ਼ਿਕਾਇਤ ਦਾਇਰ ਕਰ ਕੇ ਦਲੀਲ ਦਿੱਤੀ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦੀ 2024 ਦੀ ਚੋਣ ਮੁਹਿੰਮ ਲਈ ਇਕੱਤਰ ਕੀਤੇ ਗਏ ਫੰਡਾਂ ਨੂੰ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਰਾਸ਼ਟਰਪਤੀ ਚੋਣ ਮੁਹਿੰਮ ਲਈ ਤਬਦੀਲ ਨਹੀਂ ਕੀਤਾ ਜਾ ਸਕਦਾ ਹੈ। ਇਹ ਸ਼ਿਕਾਇਤ ਮੰਗਲਵਾਰ ਨੂੰ ਟਰੰਪ ਦੀ ਚੋਣ ਮੁਹਿੰਮ ਦੇ ਜਨਰਲ ਕਾਊਂਸਲ ਡੇਵਿਡ ਵਾਰਿੰਗਟਨ ਵੱਲੋਂ ਦਾਇਰ ਕੀਤੀ ਗਈ। ਉਨ੍ਹਾਂ ਦਲੀਲ ਦਿੱਤੀ ਕਿ ਫੰਡਾਂ ਨੂੰ ਹੈਰਿਸ ਦੀ ਰਾਸ਼ਟਰਪਤੀ ਚੋਣ ਮੁਹਿੰਮ ਲਈ ਤਬਦੀਲ ਕਰਨਾ 1971 ਦੇ ਸੰਘੀ ਚੋਣ ਮੁਹਿੰਮ ਐਕਟ ਦੀ ਸਪੱਸ਼ਟ ਉਲੰਘਣਾ ਦੇ ਤੁਲ ਹੋਵੇਗਾ। 

Radio Mirchi