ਨੀਤਾ ਅੰਬਾਨੀ ਮੁੜ ਨਿਰਵਿਰੋਧ ਚੁਣੀ ਗਈ ਕੌਮਾਂਤਰੀ ਓਲੰਪਿਕ ਕਮੇਟੀ ਦੀ ਮੈਂਬਰ

ਨੀਤਾ ਅੰਬਾਨੀ ਮੁੜ ਨਿਰਵਿਰੋਧ ਚੁਣੀ ਗਈ ਕੌਮਾਂਤਰੀ ਓਲੰਪਿਕ ਕਮੇਟੀ ਦੀ ਮੈਂਬਰ

ਨੀਤਾ ਅੰਬਾਨੀ ਮੁੜ ਨਿਰਵਿਰੋਧ ਚੁਣੀ ਗਈ ਕੌਮਾਂਤਰੀ ਓਲੰਪਿਕ ਕਮੇਟੀ ਦੀ ਮੈਂਬਰ
ਨਵੀਂ ਦਿੱਲੀ-ਭਾਰਤੀ ਖੇਡ ਪ੍ਰਸ਼ਾਸਕ ਨੀਤਾ ਅੰਬਾਨੀ ਨੂੰ ਅੱਜ ਪੈਰਿਸ ਵਿੱਚ ਸਰਬਸੰਮਤੀ ਨਾਲ ਮੁੜ ਭਾਰਤ ਤੋਂ ਕੌਮਾਂਤਰੀ ਓਲੰਪਿਕ ਕਮੇਟੀ (ਆਈਓਸੀ) ਦਾ ਮੈਂਬਰ ਚੁਣਿਆ ਗਿਆ। ਪੈਰਿਸ ਵਿੱਚ ਚੱਲ ਰਹੇ ਆਈਓਸੀ ਦੇ 142ਵੇਂ ਸੈਸ਼ਨ ਦੌਰਾਨ ਹੋਈ ਵੋਟਿੰਗ ਵਿੱਚ ਨੀਤਾ ਅੰਬਾਨੀ ਨੂੰ 100 ਫ਼ੀਸਦ ਵੋਟਾਂ ਮਿਲੀਆਂ। ਅੰਬਾਨੀ ਨੇ ਕਿਹਾ, ‘‘ਮੈਂ ਮੁੜ ਤੋਂ ਕੌਮਾਂਤਰੀ ਓਲੰਪਿਕ ਕਮੇਟੀ ਦੀ ਮੈਂਬਰ ਚੁਣੇ ਜਾਣ ’ਤੇ ਸਨਮਾਨਿਤ ਮਹਿਸੂਸ ਕਰ ਰਹੀ ਹਾਂ। ਮੈਂ ਪ੍ਰਧਾਨ (ਥੌਮਸ) ਬਾਕ ਅਤੇ ਆਈਓਸੀ ਦੇ ਆਪਣੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਕਰਦੀ ਹਾਂ।’’ 

Radio Mirchi