ਕਮਲਾ ਹੈਰਿਸ ਸ਼ਾਸਨ ਕਰਨ ਦੇ ਯੋਗ ਨਹੀਂ: ਟਰੰਪ

ਕਮਲਾ ਹੈਰਿਸ ਸ਼ਾਸਨ ਕਰਨ ਦੇ ਯੋਗ ਨਹੀਂ: ਟਰੰਪ

ਕਮਲਾ ਹੈਰਿਸ ਸ਼ਾਸਨ ਕਰਨ ਦੇ ਯੋਗ ਨਹੀਂ: ਟਰੰਪ

ਵਾਸ਼ਿੰਗਟਨ:ਸਾਬਕਾ ਰਾਸ਼ਟਰਪਤੀ ਤੇ ਅਗਾਮੀ ਚੋਣਾਂ ਵਿਚ ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਡੋਨਲਡ ਟਰੰਪ ਨੇ ਆਪਣੇ ਨਵੇਂ ਵਿਰੋਧੀ ਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਉਹ (ਹੈਰਿਸ) ਸ਼ਾਸਨ ਕਰਨ ਦੇ ਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਹੈਰਿਸ ‘ਸਿਰੇ ਦੀ ਉਦਾਰਵਾਦੀ ਸਿਆਸਤਦਾਨ’ ਹੈ, ਜਿਸ ਨੂੰ ਵੋਟਰ ਨਵੰਬਰ ਵਿਚ ਰੱਦ ਕਰ ਦੇਣਗੇ। ਟਰੰਪ ਨੇ ਕਿਹਾ, ‘‘ਪਿਛਲੇ ਸਾਢੇ ਤਿੰਨ ਸਾਲਾਂ ਦੌਰਾਨ ਬਾਇਡਨ ਵੱਲੋਂ ਲਏ ਵਿਨਾਸ਼ਕਾਰੀ ਫੈਸਲਿਆਂ ਪਿੱਛੇ ਕਮਲਾ ਹੈਰਿਸ ਦੀ ਵੱਡੀ ਭੂਮਿਕਾ ਰਹੀ ਹੈ। ਉਹ ਉਦਾਰਵਾਦੀ ਸਿਆਸਤਦਾਨ ਹੈ, ਜਿਸ ਨੂੰ ਜੇ ਕਦੇ ਰਾਸ਼ਟਰਪਤੀ ਬਣਨ ਦਾ ਮੌਕਾ ਮਿਲਿਆ ਤਾਂ ਉਹ ਸਾਡੇ ਦੇਸ਼ ਨੂੰ ਤਬਾਹ ਕਰ ਦੇਵੇਗੀ। ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ।’’ ਰਾਸ਼ਟਰਪਤੀ ਜੋਅ ਬਾਇਡਨ ਨੇ ਅਗਾਮੀ ਚੋਣਾਂ ਵਿਚੋਂ ਆਪਣੀ ਦਾਅਵੇਦਾਰੀ ਵਾਪਸ ਲੈਂਦਿਆਂ ਹੈਰਿਸ ਨੂੰ ਭਾਵੇਂ ਆਪਣਾ ਜਾਨਸ਼ੀਨ ਨਾਮਜ਼ਦ ਕਰ ਦਿੱਤਾ ਹੈ, ਪਰ ਹੈਰਿਸ (59) ਨੂੰ ਅਗਲੇ ਮਹੀਨੇ ਡੈਮੋਕਰੈਟਿਕ ਪਾਰਟੀ ਦੀ ਕੌਮੀ ਕਨਵੈਨਸ਼ਨ ਦੌਰਾਨ ਅਧਿਕਾਰਤ ਤੌਰ ’ਤੇ ਉਮੀਦਵਾਰ ਐਲਾਨਿਆ ਜਾਵੇਗਾ।

Radio Mirchi