ਸਿਮਰਨਜੀਤ ਮਾਨ ਵੱਲੋਂ ਕੰਗਨਾ ਬਾਰੇ ਟਿੱਪਣੀ ਨਾਲ ਨਵਾਂ ਵਿਵਾਦ

ਸਿਮਰਨਜੀਤ ਮਾਨ ਵੱਲੋਂ ਕੰਗਨਾ ਬਾਰੇ ਟਿੱਪਣੀ ਨਾਲ ਨਵਾਂ ਵਿਵਾਦ

ਸਿਮਰਨਜੀਤ ਮਾਨ ਵੱਲੋਂ ਕੰਗਨਾ ਬਾਰੇ ਟਿੱਪਣੀ ਨਾਲ ਨਵਾਂ ਵਿਵਾਦ
ਚੰਡੀਗੜ੍ਹ/ਨਵੀਂ ਦਿੱਲੀ-ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਵੱਲੋਂ ਅੱਜ ਕਰਨਾਲ ਵਿਚ ਕੰਗਨਾ ਰਣੌਤ ਬਾਰੇ ਕਥਿਤ ਵਿਵਾਦਿਤ ਟਿੱਪਣੀਆਂ ਨਾਲ ਨਵਾਂ ਵਿਵਾਦ ਛਿੜ ਗਿਆ ਹੈ। ਮਾਨ ਨੇ ਹਾਲਾਂਕਿ ਮਗਰੋਂ ਐਕਸ ’ਤੇ ਉਪਰੋਥੱਲੀ ਦੋ ਪੋਸਟਾਂ ਪਾ ਕੇ ਆਪਣੀ ਸਥਿਤੀ ਸਪਸ਼ਟ ਕਰਦਿਆਂ ਕਿਹਾ ਕਿ ਉਹ ਤੇ ਉਨ੍ਹਾਂ ਦੀ ਪਾਰਟੀ ਔਰਤਾਂ ਦੀ ਰੱਖਿਆ ਤੇ ਸੁਰੱਖਿਆ ਲਈ ਹਮੇਸ਼ਾ ਖੜ੍ਹਦੀ ਰਹੀ ਹੈ। ਉਧਰ ਕੰਗਨਾ ਨੇ ਪਲਟਵਾਰ ਕਰਦਿਆਂ ਮਹਿਲਾਵਾਂ ਖ਼ਿਲਾਫ਼ ਅਪਰਾਧ ਨੂੰ ‘ਵਡਿਆ ਕੇ’ ਪੇਸ਼ ਕਰਨ ਲਈ ਸਿਮਰਨਜੀਤ ਸਿੰਘ ਮਾਨ ਦੀ ਨਿਖੇਧੀ ਕੀਤੀ ਹੈ।

Radio Mirchi