ਕੈਨੇਡਾ: ਕਾਰ ਖੋਹ ਕੇ ਭੱਜੀ ਲੜਕੀ ਦੀ ਭਾਲ ’ਚ ਲੱਗੀ ਪੁਲੀਸ

ਕੈਨੇਡਾ: ਕਾਰ ਖੋਹ ਕੇ ਭੱਜੀ ਲੜਕੀ ਦੀ ਭਾਲ ’ਚ ਲੱਗੀ ਪੁਲੀਸ
ਵੈਨਕੂਵਰ- ਓਂਟਾਰੀਓ ਦੀ ਪੀਲ ਪੁਲੀਸ ਲਗਜ਼ਰੀ ਕਾਰ ਖੋਹ ਕੇ ਫ਼ਰਾਰ ਹੋਣ ਵਾਲੀ ਦੱਖਣ ਏਸ਼ਿਆਈ ਲੜਕੀ ਦੀ ਭਾਲ ਵਿੱਚ ਜੁੱਟੀ ਹੋਈ ਹੈ। ਪੀਲ ਪੁਲੀਸ ਅਨੁਸਾਰ ਕਾਰ ਮਾਲਕ ਨੇ ਆਪਣੀ 2022 ਮਾਡਲ ਪੋਰਸ਼ ਕਾਰ ਵੇਚਣ ਦਾ ਇਸ਼ਤਿਹਾਰ ਦਿੱਤਾ ਸੀ। ਕੁੱਝ ਦਿਨ ਪਹਿਲਾਂ ਲੜਕੀ ਕਾਰ ਖ਼ਰੀਦਣ ਲਈ ਕਾਰ ਮਾਲਕ ਦੇ ਘਰ ਪੁੱਜੀ। ਸੱਜ-ਧੱਜ ਕੇ ਪੁੱਜੀ ਮੁਟਿਆਰ ਨੇ ਮਾਲਕ ਤੋਂ ਚਾਬੀ ਲੈ ਕੇ ਕਾਰ ਸਟਾਰਟ ਕੀਤੀ ਅਤੇ ਏਸੀ ਚੈੱਕ ਕਰਨ ਦੇ ਬਹਾਨੇ ਕਾਰ ਵਿੱਚ ਬੈਠ ਗਈ। ਲੜਕੀ ਗੱਡੀ ਚਲਾ ਲਈ। ਸ਼ੱਕ ਹੋਣ ’ਤੇ ਮਾਲਕ ਜਦੋਂ ਕਾਰ ਨੇੜੇ ਗਿਆ ਤਾਂ ਲੜਕੀ ਉਸ ਨੂੰ ਟੱਕਰ ਮਾਰ ਕੇ ਜ਼ਖ਼ਮੀ ਕਰਨ ਮਗਰੋਂ ਕਾਰ ਭਜਾ ਕੇ ਮੌਕੇ ਤੋਂ ਫ਼ਰਾਰ ਹੋ ਗਈ।