ਜੈਸ਼ੰਕਰ ਅਮਰੀਕਾ ਪੁੱਜੇ, ਬਲਿੰਕਨ ਨਾਲ ਮੁਲਾਕਾਤ ਅੱਜ

ਜੈਸ਼ੰਕਰ ਅਮਰੀਕਾ ਪੁੱਜੇ, ਬਲਿੰਕਨ ਨਾਲ ਮੁਲਾਕਾਤ ਅੱਜ

ਜੈਸ਼ੰਕਰ ਅਮਰੀਕਾ ਪੁੱਜੇ, ਬਲਿੰਕਨ ਨਾਲ ਮੁਲਾਕਾਤ ਅੱਜ
ਵਾਸ਼ਿੰਗਟਨ - ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਭਲਕੇ ਮੰਗਲਵਾਰ ਨੂੰ ਆਪਣੇ ਅਮਰੀਕੀ ਹਮਰੁਤਬਾ ਟੋਨੀ ਬਲਿੰਕਨ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਦੋਵਾਂ ਆਗੂਆਂ ਦਰਮਿਆਨ ਯੂਕਰੇਨ ਯੁੱਧ ਤੇ ਪੱਛਮੀ ਏਸ਼ੀਆ ਵਿੱਚ ਸੰਕਟ ਸਮੇਤ ਕਈ ਦੁਵੱਲੇ ਤੇ ਆਲਮੀ ਮੁੱਦਿਆਂ ’ਤੇ ਚਰਚਾ ਹੋਣ ਦੀ ਸੰਭਾਵਨਾ ਹੈ। ਜੈਸ਼ੰਕਰ ਅੱਜ ਨੂੰ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਪੁੱਜ ਗਏ। ਉਹ ਕੈਬਨਿਟ ਦੇ ਹੋਰ ਮੰਤਰੀਆਂ ਅਤੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦੇ ਹੋਰ ਪ੍ਰਸ਼ਾਸਨ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਨਗੇ। ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਨਾਲ ਮੁਲਾਕਾਤ ਕਰਨ ਤੋਂ ਇਲਾਵਾ ਜੈਸ਼ੰਕਰ ਦਾ ਬੁੱਧੀਜੀਵੀ ਭਾਈਚਾਰੇ ਨਾਲ ਵੀ ਗੱਲਬਾਤ ਦਾ ਪ੍ਰੋਗਰਾਮ ਹੈ।

Radio Mirchi